ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(7)

ਇੰਨਤਜ਼ਾਮ ਸਾਈਂ॥ ਰੱਖੇ ਨਾਲ ਪਿਆਰ ਦੇ ਨਫ਼ਰ ਸਾਰੇ ਜਿਵੇ ਅਲੀ ਅਜ਼ੀਜ਼ ਇਮਾਮ ਸਾਈਂ॥ ਦੁਖੀ ਦੇਖ ਨਾ ਸੱਕਦਾ ਕਿਸੇ ਤਾਈਂ ਰਖੇ ਖਬਰ ਸਾਰੀ ਸੁਬਾ ਸਾਮ ਸਾਈਂ॥ ਮਹਿਲੀਂ ਗੋਲੀਆਂ ਬਾਂਦੀਆਂ ਬੇਗਮਾਂ ਸਨ ਜਿਨਾਂ ਦੂਸਰਾ ਮਰਦ ਹਰਾਮ ਸਾਈਂ ਪਕੇ ਕਿਲੇ ਇਮਾਰਤੀ ਸਿਫ਼ਤ ਲਾਇਕ ਇੱਟ ਨਜ਼ਰ ਨਾ ਆਂਵਦੀ ਖ਼ਾਮ ਸਾਈਂ॥ ਚੋਰ ਯਾਰ ਤੇ ਠੱਗ ਨਾ ਕੋਈ ਦਿਸੇ ਜ਼ੁਲਮ ਜ਼ੋਰ ਹੋ ਗਿਆ ਨੀਲਾਮ ਸਾਈਂ॥ ਕਰੈ ਨਿਆ ਉਂਨਾ ਥਾਉਂ ਸੁਨਾਵਨੇ ਦੀ ਜਿਵੇਂ ਜਨਕ ਤੇ ਭਰ ਥਰੀ ਰਾਮ ਸਾਈਂ॥ ਦਿਨੇ ਤਖ਼ਤੇ ਤੇ ਰਾਤ ਨੂੰ ਸਹਿਰ ਅੰਦਰ ਪਹਿਨ ਗੋਦੜੀ ਸੁਨੇ ਕਲਾਮ ਸਾਈਂ॥ ਪਈ ਅਦਲ ਦੀ ਧੁੰਮ ਸੰਸਾਰ ਸਾਰੇ ਸੇਰ ਹਰਨ ਨੂੰ ਕਰਨ ਸਲਾਮ ਸਾਈ॥ ਕੋਈ ਪੀਏ ਸਰਾਬ ਨਾ ਕਰੇ ਚੁਗ਼ਲੀ ਨਹੀਂ ਸੀ ਜੂਏ ਜ਼ਨਾਹ ਦਾ ਨਾਮ ਸਾਈਂ॥ ਸਦਾ ਐਸ ਅਰਾਮ ਨਾ ਗ਼ਮ ਕੋਈ ਇੱਕ ਬਾਝ ਔਲਾਦ ਦਿਲ ਸਾਮ ਸਾਈਂ॥ ਧਨ ਮਾਲ ਜ਼ਵਾਲ ਹੈ ਬਾਲ ਬਾਝੋਂ ਜਿਵੇਂ ਲੂਨ ਦੇ ਬਾਝ ਤੁਆਮ ਸਾਈਂ॥ ਬਿਨਾਂ ਪੁੱਤਰਾਂ ਅੰਧ ਅੰਧਾਰ ਘਰ ਮੇਂ ਜਿਵੇਂ ਬਾਝ ਦੀਵੇ ਕੰਮ ਖ਼ਾਮ ਸਾਈਂ॥ ਕਰੇ ਦੁਆਇ ਖੁਦਾਇ ਥੀਂ ਅੰਸ ਬਦਲੇ ਜਿਵੇਂ ਰਾਤ ਦਿਨੇ ਆਦਮ ਜਾਮ ਸਾਈਂ॥ ਹੇ ਰੱਬ ਦੇ ਖੜਾ ਫਕੀਰ ਹੋਵੇ ਮੰਗ ਖ਼ੈਰ ਲਈ ਹਥ ਜਾਮ ਸਾਈਂ॥ ਤੇਰੀ ਆਸ ਨਿਰਾਸਿਆਂ ਬੰਦਿਆਂ ਨੂੰ ਤੇਰੇ ਦੁਆਰ ਖੜਾ ਖ਼ਾਸੋ ਆਮ ਸਾਈਂ॥ ਤੇਰੇ ਬਾਝ ਨਾ ਆਸਰਾ ਹੋਰ ਕੋਈ ਕੁਲ ਖ਼ਲਕ ਸਾਈਂ ਤੇਰੀ ਸਾਮ ਸਾਈਂ॥ ਕਿਸ਼ਨ ਸਿੰਘ ਬੇਟੀ ਘਰ ਬਾਪ ਜੰਮੀ ਇੱਕ ਗਿਰੀ ਜਿਉਂ ਵਿੱਚ ਬਾਦਾਮਸ ਈ