(250)
ਯਾਦ ਕਰੋ ਤੁਸਾਂ ਤੱਕਿਆ ਸੀ ਜਦੋਂ ਵਿਚ ਮਹੱਲ ਮੁਨਾਰਿਆਂ ਦੇ॥ ਈ ਮਾਰ ਕੇ ਤੀਰ ਨਿਗਾਹ ਵਾਲਾ ਦਮ ਦੂਰ ਕੀਤੇ ਦਮ ਵਾਰਿਆਂ ਦੇ॥ ਸ਼ੀਰੀਂ ਆਖਿਆ ਮੇਹਰ ਦੀ ਨਜ਼ਰ ਕਰੀਏ ਅਸੀ ਨਫ਼ਰ ਹਾਂ ਸਾਈਂ ਸਵਾਰਿਆਂ ਦੇ॥ ਤੇਰੇ ਦਰਸ ਦੀਦਾਰ ਦੇ ਦੇਖਨੇ ਨੂੰ ਛੋੜ ਆਏ ਹਾਂ ਸੁਖ ਚੁਬਾਰਿਆਂ ਦੇ॥ ਕਿਸ਼ਨ ਸਿੰਘ ਸਵਾਲ ਜਵਾਬ ਹੋਏ ਰਲ ਮਿਲ ਕੇ ਬਹੁਤ ਪਿਆਰਿਆਂ ਦੇ॥ ੧੯੩॥
ਬਾਗ ਵਿੱਚੋਂ ਜਾਨਾ ਸ਼ੀਰੀਂ ਦਾ
ਸ਼ੀਰੀਂ ਸੱਈਆਂ ਦੇ ਨਾਲ ਤਿਆਰ ਹੋਈ ਹੱਥ ਜੋੜ ਸਲਾਮ ਬੁਲਾਇਆ ਸੂ॥ ਕਿਹਾ ਫੇਰ ਫ਼ਰਿਹਾਦ ਨੇ ਖੇਰ ਹੋਵੇ ਕੁਲ ਹੋਸ਼ ਹਵਾਸ ਭੁਲਾਇਆ ਸੂ॥ ਗੋਇਆ ਚੌਧਵੀਂ ਦਾ ਚੰਦ ਗੁੰਮ ਹੋਯਾ ਆਸ਼ਕ ਵਾਂਗ ਚਕੋਰ ਚੁਕਾਇਆ ਸੂ॥ ਸ਼ੀਰੀਂ ਗਈ ਤਾਂ ਗੋਇਆ ਅੰਧੇਰ ਹੋਇਆ ਸੂਰਜ ਬੱਦਲਾਂ ਹੇਠ ਛਪਾਇਆ ਸੂ॥ ਚਲੀ ਫ਼ੋਜ਼ ਮਹਬੂਬ ਦੀ ਫ਼ਤਹ ਕਰਕੇ ਡੇਰਾ ਲੁਟ ਕੰਗਾਲ ਬਨਾਇਆ ਸੂ॥ ਸਬਰ ਸ਼ੁਕਰ ਕਰਕੇ ਰਿਹਾ ਬੈਠ ਆਸ਼ਕ ਸੱਚੇ ਰਬ ਦਾ ਨਾਮ ਧਿਆਇਆ ਸੂ॥ ਕਿਹਾ ਆਵਨਾ ਜਾਵਨਾਂ ਜੱਗ ਅੰਦਰ ਜੇਹੜਾ ਆਇਆ ਅੰਤ ਸਿਧਾਇਆ ਸੂ॥ ਬਿਜਲੀ ਚਮਕ ਕੇ ਫੇਰ ਅਲੋਪ ਹੋਈ ਰਾਹ ਰਾਹੀਆ ਨੂੰ ਦਿਖਲਾਇਆ ਸੂ॥ ਕਿਸ਼ਨ ਸਿੰਘ ਨਾਂ ਇਸ਼ਕ ਦੇ ਰਾਹ ਜਾਵੀਂ ਦੁਖ ਦੇ ਕੇ ਸਬਕ ਪੜ੍ਹਾਇਆ ਸੂ॥੧੯੪॥ ਖ਼ਬਰ ਹੋਵਨੀ ਬਾਦਸ਼ਾਹ ਨੂੰ ਫ਼ਰਿਹਾਦ ਦੇ ਆਵਨੇ ਦੀ ਬਾਦਸ਼ਾਹ ਅਜ਼ੀਜ਼ ਨੂੰ ਖ਼ਬਰ ਹੋਈ ਪਰਬਤ ਚੀਰ ਕੇ ਨੀਰ ਵਗਾਇ ਦਿਤਾ॥ ਆਸਨ ਬਾਗ ਦੇ ਵਿਚ ਲਗਾਇਆ ਸੂ ਪਾਨੀ