ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/275

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(255)

ਦੇਖ ਕੇ ਫਸੀ ਜਾਲੀ ਦਿਤਾ ਆਪ ਨੇ ਧਰਮ ਈਮਾਨ ਤਾਈਂ॥ ਕੁੰਡੀ ਨਾਲ ਜਿਉਂ ਮੱਛਲੀ ਕੈਦ ਹੋਈ ਤਿਵੇਂ ਲੋਭ ਮਾਰੇ ਇਨਸਾਨ ਤਾਈਂ॥ ਘਰ ਆਇਕੇ ਮੱਕੇ ਦੀ ਬਨੀਹਾ ਜਨ ਗਲ ਪਾਇਕੇ ਨੀਲ ਪੈਰਾਨ ਤਾਈਂ॥ ਟੋਪੀ ਸੀਸ ਤੇ ਹੱਥ ਦੇ ਵਿਚ ਤਸਬੀ ਲਿਆ ਬਗ਼ਲ ਦੇ ਵਿਚ ਕੁਰਾਨ ਤਾਈਂ॥ ਸੇਹਲੀ ਲੱਕ ਤੇ ਸ਼ੱਕ ਨੂੰ ਦੂਰ ਕਰਕੇ ਆਸਾ ਹੱਥ ਦੇ ਵਿਚ ਔਸਾਨ ਤਾਈਂ॥ ਹਲਵਾ ਨਾਨ ਪਕਾਇਕੇ ਪੂਤ ਰਾਲੀ ਚੱਲੀ ਝੱਬ ਓਹ ਬਾਗ ਬਸਤਾਨ ਤਾਈਂ॥ ਕਾਲੇ ਕੱਪੜੇ ਪਹਿਨਕੇ ਰਵਾਂ ਹੋਈ ਜਿਵੇਂ ਛੱਡ ਕੇ ਤੇਗ ਮਿਆਨ ਤਾਈਂ॥ ਬੈਠੀ ਜਾਇ ਫ਼ਰਿਹਾਦ ਦੇ ਕੋਲ ਐਵੇਂ ਜਿਵੇਂ ਡੇੈਨ ਆਈ ਜਿਗਰ ਖਾਨ ਤਾਈਂ॥ ਲੱਗੀ ਰੋਨ ਓਹ ਦਰਦ ਫ਼ਿਰਾਕ ਸਤੀ ਕਿਹਾ ਸੀਸ ਹਿਲਾਇ ਜਵਾਨ ਤਾਈਂ॥ ਏਹ ਜਗ ਹੈ ਖ੍ਵਾਬ ਖ਼ਿਆਲ ਵਾਂਗੂੰ ਨਹੀਂ ਕੀ ਜੀਏ ਸ਼ਾਨ ਗੁਮਾਨ ਤਾਈਂ॥ ਨਹੀਂ ਕੁਝ ਵਿਸਾਹ ਹੈ ਜ਼ਿੰਦਗੀ ਦਾ ਓੜਕ ਜਾਵਨਾਂ ਕਬਰ ਅਸਤਾਨ ਤਾਈਂ॥ ਨਹੀਂ ਛੱਡ ਦੀ ਕਿਸੇ ਨੂੰ ਮੌਤ ਭੈੜੀ ਮਾਰ ਦੇ ਗਰੀਬ ਸੁਲਤਾਨ ਤਾਈਂ॥ ਬੰਦਾ ਭੁਲਿਆ ਕੁਝ ਨਾ ਜਾਨਦਾ ਹੈ ਐਵੇਂ ਕੂੜ ਏਹ ਕਰੇ ਗੁਮਾਨ ਤਾਈਂ॥ ਅੱਗੋਂ ਕਿਹਾ ਫ਼ਰਿਹਾਦ ਨੇ ਦੱਸ ਮਾਈ ਏਸ ਸ਼ਹਿਰ ਦੀ ਬਾਤ ਗਿਆਨ ਤਾਈਂ॥ ਮੈਂ ਅੱਜ ਆਯਾ ਪਿੱਛੋਂ ਮੁਦਤਾਂ ਦੇ ਨਹੀਂ ਸਮਝਿਆ ਏਸ ਗਿਆਨ ਤਾਈਂ॥ ਹੈਂ ਤੂੰ ਕੌਨ ਤੇ ਕਿਧਰੋਂ ਮੇਹਰ ਕੀਤੀ ਅਤੇ ਜਾਵਨਾਂ ਕਿਸ ਅਸਤਾਨ ਤਾਈਂ॥ ਕਿਹਾ ਆਈਸਾਂ ਮੱਕਿਓ ਅੱਜ ਮੈਂ ਭੀ ਬਡੇ ਦੇਖਕੇ ਦੇਸ਼ ਸ਼ਾਨ ਤਾਈਂ॥ ਏਸ