ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(8)

ਖ਼ਬਰ ਹੋਨੀ ਸ਼ਾਹ ਅਜ਼ੀਜ਼ ਨੂੰ ਸ਼ੀਰੀਂ ਦੇ ਜੰਮਨੇ ਦੀ

ਹੋਈ ਖ਼ਬਰ ਅਜ਼ੀਜ਼ ਨੂੰ ਕੁੜੀ ਜੰਮੀ ਕਿਹਾ ਸੁਕਰ ਹੈ ਰੱਬ ਗ਼ੁਫ਼ਾਰ ਦਾ ਜੀ॥ ਥਾਲੀ ਸੱਖਨੀ ਭਲੀ ਕਿ ਨਾਲ ਖਿਚਰੀ ਜਿਵੇਂ ਭੁੱਖੇ ਨੂੰ ਮੰਨ ਜੁਵਾਰ ਦਾ ਜੀ॥ ਅੱਜ ਔਤ੍ਰੇ ਤੇ ਹੋਯਾ ਸੋਤਰਾ ਮੈਂ ਪਾਯਾ ਫਲ ਜੋ ਏਸ ਸੰਸਾਰ ਦਾ ਜੀ॥ ਪੁਤ੍ਰ ਧੀ ਸਭ ਦਾਤ ਏਹ ਰੱਬ ਦੀ ਏ ਬੰਦਾ ਸੋਈ ਜੋ ਸੁਕਰ ਗੁਜ਼ਾਰ ਦਾ ਜੀ॥ ਧੀਆ ਪੁਤ੍ਰਾਂ ਤੋਂ ਬਹੁਤ ਪਿਆਰੀਆਂ ਨੀ ਬੁਰਾ ਜਾਨ ਨਾ ਕੰਮ ਗਵਾਰ ਦਾ ਜੀ॥ ਲੜਕੀ ਲੜਕਿਆਂ ਤੋਂ ਹੋਈ ਨੇਕ ਜਾਨੋ ਕਿਲਾ ਤੋੜ ਦੀ ਤੁਰਤ ਸੰਕਾਰ ਦਾ ਜੀ॥ ਨਾਢੂ ਸ਼ਾਹ ਸਰਾਫ਼ ਨੂੰ ਸਾਫ਼ ਕੀਤਾ ਪੇਚ ਮੋੜਿਆ ਧੀ ਦਸਤਾਰ ਦਾ ਜੀ॥ ਧੀਆਂ ਮਾਪਿਆਂ ਨਾਲ ਨਿਹਾਲ ਸਦਾ ਪੁੱਤ੍ਰ ਗੱਭਰੂ ਹੋਇ ਬਿਗਾੜ ਦਾ ਜੀ॥ ਉਚਰ ਨਾਲ ਮਾਂ ਬਾਪ ਦੇ ਸ਼ਾਦ ਬੇਟਾ ਜਿਚਰ ਮੁੱਖ ਨਾ ਦੇਖਿਆ ਨਾਰ ਦਾ ਜੀ॥ ਹੋਵੇ ਵਿਆਹਤਾਂ ਮਾਉਂ ਨੂੰ ਦੇ ਗਾਲੀਂ ਅਤੇ ਬਾਪ ਦੀ ਪੱਗ ਉਤਾਰਦਾ ਜੀ॥ ਲੜੇ ਨਾਲ ਭਰਾਵਾਂ ਦੇ ਹੋਇ ਸਾਂਵਾਂ ਪਕੜਲਾ ਨੀ ਆਂਸੀ ਸਮੇਂ ਮਾਰਦਾ ਜੀ॥ ਹਿਸਾ ਵੰਡ ਸ਼ਰੀਕਾਂ ਤੋਂ ਸੋਰ ਕਰਕੇ ਅਤੇ ਵੱਖਰੇ ਮਹਿਲ ਉਸਾਰਦਾ ਜੀ॥ ਐਵੇਂ ਮਾਪਿਆਂ ਨੂੰ ਚਾਉ ਪੁੱਤ੍ਰਾਂ ਦੇ ਕੋਈ ਗੱਲ ਨਾ ਅਸਲ ਵਿਚਾਰ ਦਾ ਜੀ॥ ਵਹੁਟੀ ਆਇਕੇ ਸੱਸ ਦੇ ਨਾਲ ਲੜਦੀ ਚਿੜ ਨਾਰ ਤੋਂ ਭੈਣ ਨੂੰ ਮਾਰਦਾ ਜੀ॥ ਬਹੂ ਘਿੰਨ ਕੇ ਵੱਖ ਹੋਇ ਜਾਇ ਬੈਠੇ ਕੁੱਲ ਕੋੜਮਾਂ ਚਾਇ ਵਿਸਾਰਦਾ ਜੀ॥ ਫਾਰਖਤੀ ਲਿਖਾ ਕੇ ਬਾਪ ਕੋਲੋਂ ਅਤੇ ਭਾਈਆਂ ਮਾਰ ਨਿਘਾਰ ਦਾ ਜੀ॥ ਦੌਲਤ ਬਾਪ ਦੀ ਵੇਖ ਪ੍ਰਸੰਨ ਹੋਵੇ ਓਹਨੂੰ ਨਾਲ ਦਵਾਈ ਦੇ ਮਾਰਦਾ ਜੀ