(264)
ਬਾਝ ਪਿਆਰਿਆਂ ਦੇ ਐਸੀ ਜ਼ਿੰਦਗੀ ਖੂਹ ਵਿਚ ਪਾਇ ਦਿੱਤੀ॥ ਨੈਨੀਂ ਨੀਰ ਜਾਵੇ ਜ਼ਾਰੋ ਜ਼ਾਰ ਰੋਵੇ ਸੂਰਤ ਹੋਰ ਦੀ ਹੋਰ ਵਫਾਇ ਦਿੱਤੀ॥ ਸਤੀ ਇਸ਼ਕ ਦੀ ਚਿਖ਼ਾ ਤੇ ਬੈਠ ਗਈ ਹੇਠ ਅੱਗ ਫਿਰਾਕ ਦੀ ਲਾਇ ਦਿੱਤੀ॥ ਸੱਈਆਂ ਦੇਨ ਦਿਲਾਸੜੇ ਹੋਇ ਸਿਆਨੀ ਹਾਇ ਹਾਇ ਕੀ ਧੁੰਮ ਪਵਾਇ ਦਿੱਤੀ॥ ਅਨੀ ਮੋਯਾ ਦੀਵਾਨੜਾ ਬਾਵਰਾ ਸੀ ਕੈਂਦੇ ਵਾਸਤੇ ਜਾਨ ਸੁਕਾਇ ਦਿੱਤੀ॥ ਮਾਉ ਆਖਦੀ ਬੱਚੀਏ ਹੋਸ਼ ਕਰ ਤੂੰ ਤੇਰੀ ਕਿਸੇਨੇ ਹੋਸ਼ ਉਡਾਇ ਦਿੱਤੀ॥ ਤੇਰਾ ਸਾਕ ਨਾ ਅੰਗ ਨਾ ਸੈਨ ਕੋਈ ਜੈਂਦੇ ਵਾਸਤੇ ਜਾਨ ਤਪਾਇ ਦਿੱਤੀ॥ ਪਿਛੇ ਕਮਲਿਆਂ ਖ਼ਫ਼ਤੀਆਂ ਨਾਕਸਾਂ ਦੇਹਾਇ ਹਾਇ ਕਿਉਂ ਜਾਨ ਜਰਾਇ ਦਿੱਤੀ॥ ਹੱਥੋਂ ਮੋਯਾ ਤੇ ਪਾਪ ਲਹਿਗਿਆ ਸਾਡਾ ਤਰੇ ਬਾਪ ਦੀ ਖ਼ਫਤ ਮਿਵਾਇ ਦਿੱਤੀ॥ ਸ਼ੀਰੀਂ ਆਖਿਆ ਹੋਸ਼ ਕਰ ਕਮਲੀਏ ਨੀ ਏਹ ਕੀ ਬਾਤ ਬੇਤੌਰ ਬਤਾਇ ਦਿੱਤੀ॥ ਜ਼ਰਾ ਸਮਝ ਜ਼ਬਾਨ ਤੋਂ ਬੋਲ ਮਾਏਮਾਰ ਆਸ਼ਕਾਂ ਧਰਤ ਉਲਟਾਇ ਦਿੱਤੀ॥ ਮੈਨੂੰ ਓਸ ਤੋਂ ਹੋਰਨਾ ਕੋਈ ਚੰਗਾ ਮੇਰੇ ਵਾਸਤੇ ਜਾਨ ਉਸ ਚਾਇ ਦਿੱਤੀ॥ ਮੇਰੇ ਵਾਸਤੇ ਖਾਸ ਫ਼ਕੀਰ ਹੋਯਾ ਪਰਬਤ ਚੀਰ ਕੇ ਨਹਿਰ ਚਲਾਇ ਦਿੱਤੀ॥ ਗੱਲ ਕਰਦਿਆਂ ਪੇਟ ਵਿਚ ਸੂਲ ਹੋਯਾ ਲੇਟ ਲੇਟ ਕੇ ਜਾਨ ਵੰਞਾਇ ਦਿੱਤੀ॥ ਪਿਆ ਸ਼ੋਰ ਏਹ ਹੋਰ ਕੀ ਕਹਿਰ ਹੋਯਾ ਖ਼ਬਰ ਬਾਦਸ਼ਾਹ ਨੂੰ ਕਿਸੇ ਜਾਇ ਦਿੱਤੀ॥ ਰੋਵਨ ਮਾਈਆਂ ਦਾਈਆਂ ਸਭ ਸੱਈਆਂ ਰੋਇ ਰੋਇਕੇ ਨਦੀ ਵਹਾਇ ਦਿੱਤੀ॥ ਓਸੇ ਬਾਗ ਦੇ ਵਿੱਚ ਲੈ ਜਾਇਕੇ ਤੇ ਕਬਰ ਸ਼ੀਰੀਂ ਦੀ ਖ਼ੂਬ ਬਨਾਇ ਦਿੱਤੀ॥ ਆਸ਼ਕ