ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/287

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(267)

ਯਾਰ ਹੈ ਜੀ॥ ਸੁੱਤਾ ਪਿਆ ਜਹਾਨ ਨਾ ਜਾਨਦਾ ਹੈ ਸੋਈ ਜਾਨਦਾ ਜੋਈ ਬੇਦਾਰ ਹੈ ਜੀ॥ ਸੂਰਤ ਯਾਰ ਦੀ ਦੇਖ ਬੇਦਾਰ ਹੋ ਕੇ ਹਰ ਤਰਫ਼ ਮਹਬੂਬ ਦਿਲਦਾਰ ਹੈ ਜੀ॥ ਸੂਰਜ ਦਿੱਸਦਾ ਹੈ ਨੈਨਾਂ ਵਾਲਿਆਂ ਨੂੰ ਅਤੇ ਅੰਧਿਆਂ ਅੰਧ ਅੰਧਾਰ ਹੈ ਜੀ॥ ਕੋਈ ਖ਼ਬਰ ਨਾ ਮੂਰਖਾਂ ਉੱਲੂਆਂ ਨੂੰ ਆਫ਼ਤਾਬ ਦੋਪਹਿਰ ਇਜ਼ਹਾਰ ਹੈ ਜੀ॥ ਸਾਈਂ ਬਾਝ ਨਾ ਸੂਰਤ ਸਰੀਰ ਹੋਵੇ ਜਿਵੇਂ ਅੱਗ ਦੇ ਵਿਚ ਅੰਗਾਰ ਹੈ ਜੀ॥ ਸੋਨਾ ਗਹਿਨਿਓਂ ਵੱਖਰਾ ਨਹੀਂ ਕੋਈ ਇਕੋ ਸੂਤ ਹੋਵੇ ਕਈ ਤਾਰ ਹੈ ਜੀ॥ ਆਪੇ ਸੂਤ ਤੇ ਆਪੇ ਹੈ ਉਨਨ ਵਾਲਾ ਗਹਿਨੇ ਆਪ ਤੇ ਆਪ ਸਿੰਗਾਰ ਹੈ ਜੀ॥ ਆਪੇ ਆਪ ਨੂੰ ਜਾਨ ਖ਼ਮੋਸ਼ ਹੋਯਾ ਅਤੇ ਆ ਪਢੂੰਡੇ ਜੰਗਲ ਬਾਰ ਹੈ ਜੀ॥ ਆਪੇ ਘਰ ਤੇ ਆਪ ਹੀ ਬਾਹਰ ਸਾਰੇ ਆਪੇ ਨਰ ਹੋਯਾ ਆਪੇ ਨਾਰ ਹੈ ਜੀ॥ ਕਿੱਸਾ ਸ਼ੀਰੀਂ ਫ਼ਰਿਹਾਦ ਦਾ ਖ਼ਤਮ ਹੋਯਾ ਦਿੱਤਾ ਅੱਜ ਮੈਂ ਸ਼ੁਕਰ ਗੁਜ਼ਾਰ ਹੈ ਜੀ॥ ਸਾਰੇ ਜੱਗ ਦੇ ਵਿਚ ਅਲਗ ਆਪੇ ਜਿਵੇਂ ਅੱਗ ਕਾਠੀ ਅਨਵਾਰ ਹੈ ਜੀ॥ ਜੇਹੜਾ ਪੜ੍ਹੇ ਦੇਖੇ ਲਿਖੇ ਸੁਨੇ ਭਾਵੇਂ ਸੋਈ ਪਾਇ ਲਵੇ ਫਲਚਾਰ ਹੈ ਜੀ॥ ਜੇਹੀ ਹੋਸ਼ ਹੈ ਸੀ ਤੇਹਾ ਆਖਿਆ ਮੈਂ ਆਪੇ ਆਪ ਤਾਂ ਸੱਭ ਹੁਸ਼ਿਆਰ ਹੈ ਜੀ॥ ਗੁਣ ਔਗਨਾਂ ਬਾਝ ਨਾ ਕੋਈ ਖ਼ਾਲੀ ਜਿੱਥੇ ਫੁਲ ਹੋਵੇ ਨਾਲ ਖਾਰ ਹੈ ਜੀ॥ ਕਿਸ਼ਨ ਸਿੰਘ ਫ਼ਰਜ਼ੰਦ ਨਾਰੈਨ ਸਿੰਘ ਇਸ਼ਕ ਰੱਬ ਦੇ ਨਾਲ ਸਵਾਰ ਹੈ ਜੀ॥੨੦੬॥

ਕਿੱਸਾ ਸ਼ੀਰੀਂ ਫ਼ਰਿਹਾਦ ਸੰਪੂਰਣ