(9)
॥ਮਾਰ ਦਾਰਾਸ਼ਕੋਹ ਔਰੰਗਜ਼ੇਬੇ ਸੰਗਲ ਸ਼ਾਹਿਜਹਾਨ ਨੂੰ ਡਾਰਦਾ ਜੀ॥ ਔਗਨ ਇਤਨੇ ਪੁੱਤਰਾਂ ਵਿੱਚ ਲੋਕੋ ਕੋਈ ਨੇਕ ਹੋਵੇ ਨੇਕੀ ਸਾਰਦਾ ਜੀ॥ ਪਵੇ ਧੁੰਮ ਜਹਾਨ ਦੇ ਵਿੱਚ ਸਾਰੇ ਭੈੜਾ ਹੋਇ ਜੋ ਪੁੱਛ ਸਰਦਾਰ ਦਾ ਜੀ॥ ਰੰਨ ਸੋਹਣੀ ਕਈ ਨਾ ਮੂਲ ਛੱਡੇ ਅਤੇ ਬਾਪ ਦਾ ਮਾਲ ਉਜਾੜਦਾ ਜੀ॥ ਫਿਰੇ ਗਸ਼ਤੀਆਂ ਮਗਰ ਖੁਵਾਰ ਹੁੰਦਾ ਭਾਵੇਂ ਪੁੱਤ ਹੋਵੈ ਸ਼ਾਹੂਕਾਰ ਦਾ ਜੀ॥ ਜਿਵੇਂ ਸ਼ੇਰ ਫਿਰ ਪਿੱਛੇ ਖੋਤੀਆਂ ਦੇ ਨਹੀਂ ਆਂਪਨਾ ਕਦਰ ਸੰਭਾਰਦਾ ਜੀ॥ ਖਾਵੇ ਜੁੱਤੀਆਂ ਜਾਇ ਜੁਲਾਹਿਆਂ ਤੋਂ ਪਰ ਨਾਰਾਂ ਨੂੰ ਛੇੜ ਦਾਛਾ ਦਾ ਜੀ॥ ਕਰੇ ਬਾਪ ਦਾ ਨਾਮ ਬਦਨਾਮ ਸਾਰੇ ਅਤੇ ਹਟਕਿਆ ਮੂਲ ਨਾ ਹਾਰ ਦਾ ਜੀ॥ ਕੋਈ ਅਸਲ ਅਸੀਲ ਦਿਲੀਲ ਚੰਗੀ ਦੌਲਤ ਮੁਫ਼ਤ ਦੀ ਦੇਖ ਚਿਤਾਰ ਦਾ ਜੀ॥ ਰੱਖੇ ਲਾਜ ਜਹਾਨ ਮੇਂ ਮਾਪਿਆਂ ਦੀ ਕਾਜ ਆਪਨਾ ਆਪ ਸੰਵਾਰਦਾ ਜੀ॥ ਪੁਤ੍ਰ ਬਹੁਤ ਮੰਦੇ ਬੇਟੀ ਕੋਈ ਮੰਦੀ ਬਡਾ ਫ਼ਰਕ ਹੋਵੇ ਨਰ ਨਾਰ ਦਾ ਜੀ॥ ਪੁਤ੍ਰੀ ਧੀ ਸੱਭੇ ਪਯਾਰੋ ਮਾਪਿਆਂ ਨੂੰ ਫੁੱਲ ਫਲ ਜੈਸੇ ਗੁਲਜ਼ਾਰ ਦਾ ਜੀ॥ ਗੁਨਾਂ ਔਗਨਾਂ ਥੀਂ ਨਹੀਂ ਕੋਈ ਖ਼ਾਲੀ ਫੁੱਲ ਨਾਲ ਹੋਏ ਗਲ ਖਾਰ ਦਾ ਜੀ॥ ਕਿਸ਼ਨ ਸਿੰਘ ਨਾ ਐਬ ਥੀਂ ਕੋਈ ਖ਼ਾਲੀ ਬਿਨਾਂ ਐਬ ਹਨਾਮ ਕਰਤਾਰ ਦਾ ਜੀ॥੭॥
ਹੁਕਮ ਕਰਨਾ ਬਾਦਸ਼ਾਹ ਨੇ ਵਾਸਤੇ ਨੌ ਰੋਜ਼ ਦੇ
ਕੀਤਾ ਬਾਦਸਾਹ ਹੁਕਮ ਨੌ ਰੋਜ਼ ਹੋਵੇ ਪਾਓ ਫ਼ੀਲਾਂ ਤੇ ਲਾਲ ਅਮਾਰੀਆਂ ਨੂੰ॥ ਕਰੋ ਖੈਰ ਖਰਾਇਤਾਂ ਆਜਜ਼ਾਂ ਨੂੰ ਕਰੇ ਰੱਦ ਜੋ ਆਫ਼ਤਾਂ ਸਾਰੀਆਂ ਨੂੰ॥ ਹਾਥੀ ਲਏ ਸਵਾਰ ਮਹਾਵਤਾਂ ਨੇ ਘੋੜੇ