(40)
ਜਾਗਿਆਂ ਨੀਂਦ ਨਾ ਦੂਰ ਵੇ ਭਾਵੇਂ ਸੁਤਿਆਂ ਰੈਣ ਲੰਘਾਇ ਦੇਖੋ॥ ਬਿਨਾਂ ਮੁਰਸ਼ਦਾਂ ਮੂਲ ਨਾ ਮਿਲੇ ਮੌਲਾ ਭਾਵੇਂ ਰਾਮ ਰਹੀਮ ਨੂੰ ਗਾਇ ਦੇਖੋ॥ ਕਿਸ਼ਨ ਸਿੰਘ ਨਾ ਗਿਆਨ ਬਿਨ ਗੁਰੂ ਲੱਭੇ ਗੁਰਾਂ ਬਾਂਝ ਨਾ ਗਿਆਨ ਗਲਾਇ ਦੇਖੋ॥੨੭॥
ਹਾਲਤ ਫ਼ਰਿਹਾਦ
ਸਨੋ ਬਾਤ ਫ਼ਰਿਹਾਦ ਲੁਹਾਰ ਦੀ ਜੀ ਹੈਸੀ ਅਕਲ ਦਾ ਕੋਟ ਕਮਾਲ ਲੋਕੋ॥ ਅਫ਼ਲਾਤੂਨ ਜੇਹਾ ਨਹੀਂ ਜਾਨ ਦਾ ਸੀ ਵਿੱਚ ਆਪਨੇ ਫ਼ੱਨ ਤੇ ਫ਼ਾਲ ਲੋਕੋ॥ ਰਹਿੰਦੇ ਬਾਦਸ਼ਾਹ ਬਹੁਤ ਗ਼ਰੂਰ ਹੋਏ ਵਿੱਚ ਅਪਨੇ ਰਾਜ ਤੇ ਮਾਲ ਲੋਕੋ॥ ਅੱਲਾ ਵਾਲਿਆਂ ਨੂੰ ਨਹੀਂ ਗ਼ਮ ਕੋਈ ਫ਼ਾਕੇ ਫ਼ਿਕਰ ਦੇ ਨਾਲ ਨਿਹਾਲ ਲੋਕੋ॥ ਦਿਨੇ ਕਾਰ ਤੇ ਰਾਤ ਨਸਾਤ ਅੰਦਰ ਸਦਾ ਮਸਤ ਰਹਿਨਾ ਹਰ ਹਾਲ ਲੋਕੇ॥ ਮਾਯਾ ਵਾਲਿਆਂ ਨੂੰ ਬੜੇ ਮਾਮਲੇ ਨੀ ਹੋਵੇ ਹਿਰਸ ਦੇ ਨਾਲ ਹਲਾਲ ਲੋਕੋ॥ ਜਿਨਾਂ ਜੋਹਦ ਮੁਸੱਕਤਾਂ ਵਿੱਚ ਰਹਿਨਾ ਨਹੀਂ ਸੋਗ ਤੇ ਹਰਖ ਦਾ ਖ਼ਿਆਲ ਲੋਕੋ॥ ਸ਼ਾਦੀ ਗ਼ਮੀ ਨਾ ਆਸ਼ਕਾਂ ਸਾਦਕਾਂ ਨੂੰ ਰਹਿੰਦੇ ਨਿੱਤ ਓਹ ਮਸਤ ਅਹਿਵਾਲ ਲੋਕੋ॥ ਦੁਨੀਆ ਵਾਲਿਆਂ ਨੂੰ ਮਾਨ ਦੌਲਤਾਂ ਦਾ ਅਤੇ ਆਸਕਾਂ ਜਲ ਜਲਾਲ ਲੋਕੋ॥ ਦੁਨੀਆਂ ਖ਼ਾਬ ਖ਼ਯਾਲ ਪਛਾਨੀਏ ਜੀ ਨਹੀਂ ਆਵਨਾ ਜਾਵਨਾ ਨਾਲ ਲੋਕੋ॥ ਕਿਸ਼ਨ ਸਿੰਘ ਕੀ ਖ਼ਾਬ ਖਯਾਲ ਕਰਨਾ ਸੋਨਾ ਸੁਪਨੇ ਦਾ ਕੂੜ ਭਾਲ ਲੋਕੋ॥੨੮॥
ਜਾਨਾ ਫਰਿਹਾਦ ਦਾ ਵਿੱਚ ਮਹਲ ਸ਼ੀਰੀਂ ਦੇ
ਇੱਕ ਰੋਜ਼ ਫ਼ਰਿਹਾਦ ਪਿਉ ਨਾਲ ਰਲ ਕੇ ਮਹਿਲੀ ਚੱਲਿਆ