ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/62

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

(42)

ਬਹੁਤ ਬਾਰੀਆਂ ਝਾੜੀਆਂ ਪਾਵਣੇ ਨੂੰ॥ ਹੀਰੇ ਲਾਲ ਮੋਤੀ ਜੜੇ ਆਬਗੀਨੇ ਰੰਗਾ ਰੰਗ ਦੇ ਸੰਗ ਸੁਹਾਵਣੇ ਨੂੰ॥ ਚਾਂਦੀ ਸੋਨੇ ਦਾ ਕੁਝ ਸ਼ੁਮਾਰ ਨਹੀਂ ਸੀ ਖਿੜੀ ਖੂਬ ਗੁਲਜ਼ਾਰ ਦਿਖਾਵਣੇ ਨੂੰ॥ ਹਰਮ ਖ਼ਾਨਿਆਂ ਦੇ ਵਿਚ ਜਾਇ ਦੋਵੇਂ ਲਗੇ ਨਕਸ਼ ਨਿਗਾਰ ਲਿਖਾਵਣੇ ਨੂੰ॥ ਸੀਰੀਂ ਬੈਠੀ ਸੀ ਓਸ ਮਹਲ ਅੰਦਰ ਨਾਲ ਸੱਈਆਂ ਦੇ ਦਿਲ ਪਰਚਾਵਣੇ ਨੂੰ॥ ਬੈਠ ਤਾਕੀਆਂ ਦੇ ਵਿਚ ਤਕ ਰਹੀਆਂ ਇਕ ਸੁਰੂ ਹੋਈਆਂ ਰਾਗ ਗਾਵਣੇ ਨੂੰ॥ ਕਈ ਗੋਲੀਆਂ ਬਾਂਦੀਆਂ ਗਿਰਦ ਸੀਰੀਂ ਪੱਖੇ ਪਕੜ ਕੇ ਪੌਨ ਝੁਲਾਵਣੇ ਨੂੰ॥ ਕਈ ਘੋਲ ਕੇ ਕੰਦ ਨਬਾੜ ਲਿਆਵਨ ਸਾਹਜ਼ਾਦੀ ਦੇ ਖਾਸ ਪਿਲਾਵਣੇ ਨੂੰ॥ ਜਿਵੇਂ ਬੁਲਬੁਲਾਂ ਫੁੱਲ ਦੇ ਗਿਰਦ ਹੋਵਨ ਤਿਵੇਂ ਹਸਦੀਆਂ ਬਹੁਤ ਹਸਾਵਣੇ ਨੂੰ॥ ਡਿਗਨ ਸਮਾਂ ਪਰ ਜਿਵੇਂ ਪਤੰਗ ਆ ਕੇ ਵਾਂਗ ਚੰਦ ਪਰਵਾਰ ਘੁਮਾਵਣੇ ਨੂੰ॥ ਕਰਨ ਮਿੰਨਤਾਂ ਨਾਲ ਖੁਸ਼ਾਮਦਾਂ ਦੇ ਮਿਠੇ ਬੋਲਦੀਆਂ ਬੋਲ ਬੁਲਾਵਣੇ ਨੂੰ॥ ਨਿਆਜ਼ਮੰਦ ਗੁਲਾਮ ਕਨੀਜ਼ ਸਭੇ ਹਾਜ਼ਰ ਬੈਠੀਆਂ ਹੁਕਮ ਬਜਾਵਣੇ ਨੂੰ॥ ਕਿਸਨ ਸਿੰਘ ਪਰਵਾਹ ਕੀ ਹਾਕਮਾਂ ਨੂੰ ਭੇਜੇ ਸਾਈਂ ਨੇ ਹੁਕਮ ਚਲਾਵਣੇ ਨੂੰ॥੧੯॥

ਦੇਖਨਾ ਸੀਰੀਂ ਦਾ ਅਰ ਆਸਕ ਹੋਨਾ ਫ਼ਰਿਹਾਦ ਦਾਂ

ਸ਼ੀਰੀਂ ਪਲੰਘ ਤੋਂ ਉੱਠ ਕੇ ਫਿਰਨ ਲਗੀ ਜ਼ਰਾ ਵਿਚ ਝਰੋਖੇ ਦੇ ਆਦਿ ਗਈ॥ ਡਿਠਾ ਤਰਫ਼ ਫਰਿਹਾਦ ਦੀਨ ਜ਼ਰ ਭਰਕੇ ਨਾਲ ਚਸਮਾਂ ਦੇ ਚਸਮ ਮਿਲਾਇ ਗਈ॥ ਪਈ ਬਿੱਜਲੀ ਟੁਟ ਆਕਾਸ