ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/63

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(43)

ਉੱਤੋਂ ਦੇਖੋ ਜੱਟ ਦਾ ਖੇਤ ਜਲਾਇ ਗਈ॥ ਗਈ ਭੁੱਲ ਜਹਾਨ ਦੀ ਹੋਸ਼ ਸਾਰੀ ਨਸ਼ਾ ਪ੍ਰੇਮ ਦਾ ਕੋਈ ਪਿਲਾਇ ਗਈ॥ ਸਾਯਾ ਪਰੀ ਦਾ ਪਿਆ ਤੇ ਸੁਰਤ ਭੁੱਲੀ ਫ਼ਰਿਹਾਦ ਨੂੰ ਮਾਰ ਮੁਕਾਇ ਗਈ॥ ਡਿੱਠੀ ਜਦੋਂ ਫ਼ਰਿਹਾਦ ਨੇ ਸਕਲ ਸੀਂਰੀਂ ਅਕਲ ਆਪ ਨੀ ਕੁੱਲ ਵਿਕਾਇ ਗਈ॥ ਭਲਾ ਇਸਕ ਦੇ ਨਾਲ ਕੀ ਅਕਲ ਕਰਸੀ ਪੱਥਰ ਸੀਸੀਦੇ ਨਾਲ ਛੁਹਾਇ ਗਈ॥ ਚਮਕੀ ਸੈਫ਼ ਮਿਆਨ ਥੀਂ ਹੋਈ ਨੰਗੀ ਤੁਰਤ ਛੋਂਹਦੀ ਕਾਲਜਾ ਖਾਇ ਗਈ॥ ਭੁੱਲੇ ਨਕਸ ਨਿਗਾਰ ਤੇ ਕਾਰ ਸਾਰੀ ਮਾਰ ਨੈਨਾਂ ਦੀ ਧਾਰ ਚੁਕਾਇ ਗਈ॥ ਚੰਦਰ ਬਦਨ ਦੀ ਕੋਈ ਤਸਵੀਰ ਆਹੀ ਮਾਹ ਯਾਰ ਵੀ ਕਾਰ ਭੁਲਾਇ ਗਈ॥ ਮੇਹੀਂਵਾਲ ਜਿਉਂ ਸੋਹਨੀ ਦਾ ਹੁਸਨ ਡਿੱਠਾ ਤਿਵੇਂ ਦੇਖਦੀ ਜਾਨ ਵਿਹਾਇ ਗਈ॥ ਰਾਂਝਾ ਹੀਰ ਨੂੰ ਵੇਖ ਫ਼ਕੀਰ ਹੋਯਾ ਸੀਨਾ ਚੀਰ ਕੇ ਚਿੱਤ ਚੁਰਾਇ ਗਈ॥ ਦੀਵਾ ਦੇਖ ਪਭੰਗ ਨਸੰਗ ਲੜਿਆ ਡੰਗ ਨਾਗ ਵਾਲਾ ਜ਼ਰਾ ਲਾਇ ਗਈ॥ ਜਾਦੂ ਪਾਇਕੇ ਕੋਈ ਪ੍ਰੇਮ ਵਾਲੇ ਵੇਖੋ ਨਫ਼ਰ ਨੂੰ ਨਫ਼ਰ ਬਨਾਇ ਗਈ॥ ਦੂਰੋਂ ਮਾਰ ਕੇ ਤੀਰ ਨਿਗਾਹ ਵਾਲਾ ਪੰਛੀ ਉਡ ਦਾਤ ਲੇਗਿੜਾਇ ਗਈ॥ ਕੋਈ ਪਈ ਅਫ਼ਾਤ ਆ ਰਾਤ ਵਾਲੀ ਧੱਪਾ ਮਾਰ ਕੇ ਬੁਧ ਗਵਾਇ ਗਈ॥ ਸਭੇ ਅਗਲੀਆਂ ਪਿਛਲੀਆਂ ਭੁਲ ਗਈਆਂ ਐਵੇਂ ਜ਼ਰਾਕ ਮੁਖ ਦਿਆਇ ਗਈ॥ ਆਫ਼ਤਾਬ ਦੀ ਚਮਕ ਦੋਪਹਿਰ ਵਾਲੀ ਸੂਰਜਮੁਖੀ ਦਾ ਮੁਖ ਭਵਾਇ ਗਈ॥ ਸਭੇ ਚੁਸਤੀਆਂ ਚਾਵੜਾਂ ਦੂਰ ਹੋਈਆਂ ਸੈਨਤ ਮਾਰ ਕੇ ਕੰਡ ਵਲਾਇ ਗਈ॥ ਰੈਹਾ ਤਕਦਾ ਫੇਰ ਨਾ ਤਕਿਓ ਸੂ ਅੱਗ