(45)
ਜਲਾਇ ਜਈ॥ ਬਿੱਲੀ ਝਟ ਕਰ ਕੇਲਿਆ ਪਕੜ ਚੂਹਾਸ ਨੇ ਹਡੀਆਂ ਚੀਰ ਕੇ ਖਾਇ ਗਈ॥ ਕੋਈ ਦੋਸ ਗੁਨਾਹ ਨਾ ਨਫ਼ਰ ਅੰਦਰ ਸਾਹਜ਼ਾਦਾੜੀ ਸਿਤਮ ਕਮਾਇ ਗਈ॥ ਚੜੀ ਫ਼ੌਜ ਕੰਧਾਰ ਥੀਂ ਮਾਰ ਧੌਸ ਫ਼ਤੇ ਸਹਿਰ ਲਾਹੌਰ ਤੇ ਪਾਇ ਗਈ॥ ਲਿਆ ਲੁਟ ਲਖਨਊ ਨੂੰ ਸਣੇ ਦਿਲੀ ਕੋਈ ਫ਼ੌਜ ਫ਼ਰੰਗੀ ਦੀ ਆਇ ਗਈ॥ ਗਿਦੜ ਖੇਤ ਗੰਧੀ ਲੇਦੇ ਆਨ ਲੁਕਿਆ ਅਜਲ ਮਾਰ ਕੇ ਅਕਲ ਗਵਾਇ ਗਈ॥ ਮੂਸ ਮੂਸਾ ਦੀ ਕਤਰ ਤੌਰੇਤ ਗਿਆ ਮੌਤ ਸੱਦ ਕੌ ਪਾਸ ਬਹਾਇ ਗਈ॥ ਸੇਰ ਪਿੰਜਰੇ ਦੇ ਵਿਚ ਆਇ ਵੜਿਆ ਅਗੇ ਫੱਟੀ ਫਰੰਗ ਦੀ ਆਇ ਗਈ॥ ਤੋਤਾ ਦੇਖ ਕੇ ਚੋਗ ਜਾਂ ਚੁਗਨ ਲਗਾ ਜਾਲੀ ਜਾਲ ਵਾਲੀ ਗਲ ਪਾਇ ਗਈ॥ ਹੱਥ ਪੈਰ ਝੜ ਪਏ ਨਾਂ ਕੰਮ ਹੋਵੇ ਕੋਈ ਬਰਫ਼ ਕਸਮੀਰ ਦੀ ਧਾਇ ਗਈ॥ ਬਿੱਲੀ ਮਾਰ ਕੇ ਛਾਲ ਜਾਂ ਚੜੀ ਛਿੱਕੇ ਫੋੜ ਕਾਹੜਨੀ ਦੁਧ ਵਹਾਇ ਗਈ॥ਛੁਟੀ ਤੋਪ ਦੇਖੋ ਕੋਈ ਭੰਗੀਆ ਦੀ ਕਿਲੇ ਕੋਟ ਹਵੇਲੀਆਂ ਢਾਹਿ ਗਈ॥ ਇਕੋ ਪੁਤ ਸੀ ਮਾਪਿਆਂ ਸਿਕਦਿਆਂ ਦਾ ਜ਼ਹਿਰ ਇਸਕ ਦਾ ਘੋਲ ਪਿਲਾਇ ਗਈ॥ ਨੈਨ ਨੈਨਾਂ ਦੇ ਵਿਚ ਹੋ ਤੀਰ ਲੱਗੇ ਸੀਨਾ ਚੀਰ ਕੇ ਕਾਲਜਾ ਖਾਇ ਗਈ॥ ਪਿਆ ਡੈਨ ਨੂੰ ਝਸ ਆ ਵੱਸ ਕਰਕੇ ਮੰਤ੍ਰ ਮਾਰਕੇ ਚਿਤ ਚੁਰਾਇ ਗਈ॥ ਆਈਧਾੜ ਪਹਾੜ ਥੀਂ ਸੁਤਿਆਂ ਤੇ ਪਿੰਡ ਲੁਟ ਕੇ ਪਿਛਾਂ ਨੂੰ ਧਾਇ ਗਈ॥ ਚਿੜੀ ਬਾਲ ਤੀਲਾ ਮੰਦਰ ਵਿਚ ਧਰਿਆ ਆਪ ਉੱਡ ਕੇ ਜਾਂਨ ਬਚਾਇ ਗਈ॥ ਆਤਸਬਾਜ਼ਾਂ ਦੀ ਖ਼ਾਸ ਦੁਕਾਨ ਅੰਦਰ ਬੱਤੀ ਲਾਇਕੇ ਜੋਤ ਜਗਾਇ ਗਈ॥