(46)
ਧੂੰਏਂ ਨਾਲ ਰੋਵੇ ਪਿਆ ਰਾਤ ਸਾਰੀ ਗਿੱਲੀ ਲਕੜੀ ਨੂੰ ਅੱਗ ਲਾਇ ਗਈ॥ ਸੇਖ਼ ਸਾਦੀ ਨੂੰ ਵਿਚ ਮੰਦੂਕ ਪਾਕੇ ਮਾਰ ਜੰਦਰੀ ਮਕਰ ਭੁਲਾਇ ਗਈ॥ ਪੰਛੀ ਉਡਦਾ ਵਿਚ ਅਕਾਸ ਆਹਾ ਫਾਹੀ ਜ਼ੁਲਮ ਦੀ ਪਾਇ ਫਸਾਇ ਗਈ॥ ਬਰਛੀ ਹੁਸਨ ਦੀ ਮਾਰ ਸਿਕਾਰ ਕੀਤਾ ਮ੍ਰਿਗ ਜੰਗਲੇ ਦਾ ਉਲਟਾਇ ਗਈ॥ ਨਿਕਲ ਮ੍ਯਾਨ ਥੀਂ ਦੇਖ ਸਮਸ਼ੇਰ ਕਾਤਲ ਕੀਤਾ ਕਤਲ ਮਯਾਨ ਸਮਾਇ ਗਈ॥ ਆਈ ਲਹਿਰ ਦਰਿਯਾਉਦੀ ਜੋਸ ਖਾਕੇ ਹਥ ਧੋਂਦੇ ਨੂੰ ਨਾਲ ਲੜ੍ਹਾਇ ਗਈ॥ ਗਲ ਪਾਇਕੈ ਜਾਲ ਪ੍ਰੇਮ ਵਾਲਾ ਮਾਗਰ ਮਛ ਦੀ ਗੱਲ ਗਵਾਇ ਗਈ॥ ਜਹਿਦਾਂ ਵੈਦ ਔਖਦ ਨਹੀਂ ਹੋਈ ਹੋਵੇ ਐਸਾ ਰੋਗ ਵਿਜੋਗ ਦਾ ਲਾਇ ਗਈ॥ ਬਾਦਸ਼ਾਹ ਦੇ ਘਰਾਂ ਨੂੰ ਸੰਨ ਲਾਈ ਦੇਖੋ ਮੌਤ ਮਜ਼ਦੂਰ ਦੀ ਆਇ ਗਈ॥ ਜਹਿੰਦੀ ਤਰਫ ਪਰਿੰਦਾਨ ਦੇਖਦਾ ਸੀ ਐਸੀ ਪਰੀ ਨੂੰ ਪ੍ਰੀਤ ਤਪਾਇ ਗਈ॥ ਕਿਸਨ ਸਿੰਘ ਨਾ ਕਿਸੇ ਦੇ ਵੱਸ ਰਿਹਾ ਹੋਣੀ ਆਪਨਾ ਹੁਕਮ ਚਲਾਇ ਗਈ॥੩੦॥
ਹੋਨਾ ਹੋਣੀ ਦਾ ਹਰ ਇਕ ਉਤੇ
ਹੋਨੀ ਹੋਂਵਦੀ ਹਕਤ ਹਕੀਕ ਕਰਕੇ ਕੇਹਾ ਜ਼ੋਰ ਹੈ ਨਾਲ ਤਕਦੀਰ ਦੇ ਜੀ॥ ਹੋਨੀ ਟਲੇ ਨਾ ਰਾਜਿਆਂ ਰਾਣਿਆਂ ਤੋਂ ਹੋਵੇ ਨਾਲ ਅਮੀਰ ਫ਼ਕੀਰ ਦੇ ਜੀ॥ ਵਲੀ ਔਲੀਆਂ ਅੰਬੀਆਂ ਨਾਲ ਹੋਵੇ ਹੋਵੇ ਨਾਲ ਔਤਾਰ ਤੇ ਪੀਰ ਦੇ ਜੀ॥ ਰਾਮ ਕ੍ਰਿਸਨ ਜੇਂਹਾਂ ਹੋਨੀ ਤੰਗ ਕੀਤਾ ਰਾਵਣ ਕੈਦ ਕੀਤਾ ਵਿਚ ਨੀਰ ਦੇ ਜੀ॥ ਬਹਮਾ ਬਿਸਨ ਮਹੇਸ਼ ਦੇ ਨਾਲ ਹੋਈ ਹੋਨੀ ਵਰਤ ਦੀ ਨਾਲ ਸਹੀਰ ਦੇ ਜੀ॥ ਹੋਨੀ