(48)
ਪੀੜ ਹੋਵੇ ਨਾਲ ਖੀਰ ਦੇ ਜੀ॥ ਵੇਲਾ ਸਾਫ਼ ਤਾਂ ਸਭ ਇਨਸਾਫ਼ ਕਰਦੇ ਟੁਟ ਜਾਂਵਦੇ ਬੰਦ ਜ਼ੰਜੀਰ ਦੇ ਜੀ॥ ਕਿਸਨ ਸਿੰਘ ਕੀ ਕਿਸੇ ਨੂੰ ਸਦੇ ਨਾਤਾ ਲਿਆ ਆਪਨੋ ਨਾਲ ਸਰੀਰ ਦੇ ਜੀ॥੩੧॥
ਆਵਨਾ ਫ਼ਰਿਹਾਦ ਦਾਂ ਮਹਿਲ ਸ਼ੀਰੀਂ ਦੇ ਵਿੱਚੋਂ ਘਰ ਆਪਨੇ
ਆਈ ਬਾਤ ਫਰਿਹਾਦ ਦੀ ਯਾਦ ਮੈਨੂੰ ਸੀਰੀਂ ਫੇਰਭੀ ਸੁਖ ਦਿਖਾਇ ਗਈ॥ ਗਲਾਂ ਅੱਖੀਆਂ ਦੇ ਨਾਲ ਹੋਨ ਪਈਆਂ ਜਿੱਥੇ ਰੀਤ ਪ੍ਰੀਤ ਬਨਾਇ ਗਈ॥ ਮੂੰਹੋਂ ਬੋਲਨਾ ਬਹੁਤ ਮੁਹਾਲ ਹੋਇਆ ਨਾਲ ਅਖੀਆਂ ਪ੍ਰੇਮ ਲਖਾਇ ਗਈ॥ ਮਨ ਮੌਲਿਆ ਤਾਂ ਹੋਇਆ ਮੇਲ ਆਪੇ ਨਾਲ ਸੈਨਤਾਂ ਸੁਰਤ ਜਗਾਇ ਗਈ॥ ਨਾਲ ਨਜ਼ਰ ਦੇ ਨਜ਼ਰਜਾਂ ਇੱਕ ਕੀਤੀ ਹੱਥ ਦਸਕੇ ਦਿਲ ਦੁਰਾਇ ਗਈ॥ ਬਿਨਾਂ ਮੈਹਰ ਮਹਬੂਬ ਦਾ ਮੈਲ ਨਾਹੀਂ ਬੁਲਬੁਲ ਫੁਲ ਨੂੰ ਦੇਖ ਵਿਹਾਇ ਗਈ॥ ਕੰਮ ਕਰਦਿਆਂ ਦਿਨ ਵਿਹਾਇ ਗਿਆ ਹੁਨ ਰਾਤ ਅੰਧੇਰ ਦੀ ਆਇ ਗਈ॥ ਕਹਿਆ ਬਾਪ ਨੇ ਚਲ ਫ਼ਰਿਹਾਦ ਬੱਚਾ ਹੁਨ ਕੰਮ ਦੀ ਘੜੀ ਵਿਹਾਇ ਗਈ॥ ਆਈ ਹਿਜਰ ਤੇ ਜਿਗਰ ਕਬਾਬ ਹੋਯਾ ਕੇਹੀ ਅੱਗ ਵਿਛੋੜੇ ਦੀ ਲਾਇ ਗਈ॥ ਦੇਖੋ ਬਾਪ ਨੂੰ ਖ਼ਬਰ ਨਾ ਮੂਲ ਹੋਈਓ ਧੇ ਪੁਤ ਨੂੰ ਚਿਖ਼ਾ ਚੜ੍ਹਾਇ ਗਈ॥ ਗੁਝਾਤੀ ਰਤ ਕਦੀ ਰਦਾਆਨ ਲੱਗਾ ਪਲ ਵਿਚ ਸਰੀਰ ਸੁਕਾਇ ਗਈ॥ ਲਏ ਪਕੜ ਹਥਿਆਰ ਤਿਆਰ ਹੋਏ ਮੂੰਹਾਂ ਨਿਕਲ ਫ਼ਰਿਹਾਦ ਦੀ ਹਾਇ ਗਈ॥ ਰਹੇ ਜੀਂਵ ਦੇ ਮਿਲਾਂਗੇ ਕੋਲ ਆ ਕੇ ਅੱਜ ਰਾਤ ਨਖ਼ਸ ਮੜੀ ਆਇ ਗਈ॥ ਚਲੇ ਬਾਪ ਬੇਟਾ ਘਰ ਜਾਇ ਪਹੁਚੇ ਓਹ ਅਗਲੀ