ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/69

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(49)

ਕਿਤੇ ਅਦਾਇ ਗਈ॥ ਜੁਸਾ ਤਾਪੀਆਂ ਵਾਂਗ ਬੇਤਾਬ ਹੋਇਆ ਅਤੇ ਦਿਲ ਦੀ ਕਲੀ ਮੁਰਝਾਇ ਗਈ॥ ਭੁਲਾ ਖਾਵਨਾ ਪੀਵਨਾ ਸੋਵਨਾ ਭੀ ਜ਼ਹਿਮਤ ਇਸਕ ਵਾਲੀ ਕੋਈ ਧਾਇ ਗਈ॥ ਕਹੋ ਕਿਸ ਨੂੰ ਬ੍ਰਿਹੋਂ ਦਾ ਭੇਤ ਦਸੇ ਵਿੱਚੇ ਵਿੱਚ ਕਲੇਜੜਾ ਖਾਇ ਗਈ॥ ਸਕਲ ਸ਼ੀਰੀਂ ਦੀ ਮਨ ਦੇ ਵਿਚ ਵਸੇ ਚਾਰੋਂ ਤਰਫ਼ਸੀਰੀ ਸ਼ੀਰੀਂ ਛਾਇ ਗਈ॥ ਜਿਧਰ ਦੇਖਦਾ ਸੀ ਸ਼ੀਰੀਂ ਦਿਸਦੀ ਸੀ ਫ਼ਰਿਹਾਦ ਨੂੰ ਆਪ ਭੁਲਾਇ ਗਈ॥ ਨੂਰ ਰਬ ਦੇ ਤੂਰ ਜ਼ਹੂਰ ਕੀਤਾ ਅੱਗ ਚੂਰ ਕਰ ਕਹੁਲ ਬਨਾਇ ਗਈ॥ ਕਿਸਨ ਸਿੰਘ ਇਸ ਇਸਕ ਦੀ ਪੰਡ ਭਾਰੀ ਸੀਮ ਆਈ ਤਾਂ ਸੀਸ ਝੁਕਾਇ ਗਈ॥੩੨॥

ਬੇਕਰਾਰੀ ਰਿਹਾਦ

ਬੈਠਾ ਪਲੰਘ ਤੇ ਜਾਇ ਫ਼ਰਿਹਾਦ ਆਸਕ ਚੋਟ ਬ੍ਰਿਹੋਂ ਦੀ ਚਿੱਤ ਨੂੰ ਚੁਰ ਕੀਤਾ॥ ਔਰਤ ਆਇਕੇ ਪੁਛਨੇ ਹਾਲ ਲਗੀ ਓਹ ਨੂੰ ਮਾਰਕੇ ਲੱਤ ਚਾ ਦੂਰ ਕੀਤਾ॥ ਮਾਉਂ ਬਾਪ ਆਖਨ ਬੱਚਾ ਦੱਸ ਹਾਲਤ ਕਿਹਾ ਤਾਪਨੇ ਤੁਝ ਫਤੂਰ ਕੀਤਾ॥ ਕਦੇ ਪਵੇ ਲੰਮਾ ਕਦੇ ਉਠ ਬੈਠੇ ਅਤੇ ਹਾਲ ਬੇਹਾਲ ਜ਼ਰੂਰ ਕੀਤਾ॥ ਲਗੀ ਅੱਗ ਵਿਛੋੜੇ ਦੀ ਵਿਚ ਸੀਨੇ ਤਨ ਨੇ ਬ੍ਰਿਹੋਂ ਨੇ ਤਾਇਤ ਨੂਰ ਕੀਤਾ॥ ਸੋਲਾ ਨੂਰ ਦਾ ਮੂਸੇ ਦੀ ਤਰਫ ਆਯਾ ਸਾੜ ਬਾਲ ਸੁਰਮਾ ਕੋਹਤੂਰ ਕੀਤਾ॥ ਸੂਲੀ ਸੇਜ ਹੋਈ ਫ਼ਰਿਹਾਦ ਤਾਈਂ ਦਿਲ ਅਪਨਾ ਚਾ ਮਨਸੂਰ ਕੀਤਾ॥ ਮੂੰਹੋਂ ਭੇਦ ਨ ਦਸਿਆ ਕਿਸੇ ਤਾਈਂ ਦੁਖ ਸੁਖ ਸਾਰਾ ਮਨਜ਼ੂਰ ਕੀਤਾ॥ ਹੀਲੇ ਮੁਕਰ ਬਹਾਨਿਆਂ