(56)
ਬਾਦਸਾਹਾਂ ਦੇ ਨਾਲ ਕੀ ਜ਼ੋਰ ਜਾਵੇ ਆਜਜ਼ ਨਫਰ ਗੁਲਾਂਮ ਕਹਾਂਵਦਾ ਸੀ॥ ਇਸ਼ਕ ਛਪਦਾ ਮੂਲਨ ਨਜ਼ਰ ਆਵੇ ਐਂਵੇਂ ਹੱਠ ਦੇ ਨਾਲ ਛਪਾਂਵਦਾ ਸੀ॥ ਹਾਥੀ ਆਨ ਵੜਿਆ ਵਿੱਚ ਕੋਠੜੀ ਦੇ ਉਪਰ ਟੋਕਰੀ ਪਾਇ ਲੁਕਾਂਵਦਾ ਸੀ॥ ਲਗੀ ਅੱਗ ਬਾਰੂਦ ਦੇ ਰਖਤ ਖਾਨੇ ਪਾਨੀ ਛਿਣਕ ਕੇ ਪਿਆ ਬੁਝਾਂਵਦਾ ਸੀ॥ ਦੇਵ ਇਸਕ ਨੇ ਆਨ ਕੇ ਹਥ ਪਾਯਾ ਪਿਆ ਮਿੰਨਤਾਂ ਨਾਲ ਛੁਡਾਂਵਦਾ ਸੀ॥ ਹੁਨ ਇਸਕ ਜੁਵਾਨ ਪੁਰ ਜ਼ੋਰ ਹੋਯਾ ਅੱਗੇ ਬਾਲ ਨੂੰ ਪਿਆ ਵਲਾਂਵਦਾ ਸੀ॥ ਚੜਿਆ ਫੂਕ ਕੇ ਤਾਪ ਤੇ ਲੁਕ ਕੇ ਓਹ ਜਿੰਨ ਭੂਤ ਨੂੰ ਪਿਆ ਪਰਚਾਂਵਦਾ ਸੀ॥ ਲਹੂ ਪੀਂਵਦਾ ਸੀ ਨਿੱਤ ਕਾਲਜੇ ਦਾ ਅਤੇ ਮਾਸ ਸਰੀਰ ਦਾ ਖਾਂਵਦਾ ਸੀ॥ ਹੱਥ ਕੰਬ ਦੇ ਕਲਮ ਨਾ ਪਕੜ ਸੱਕੇ ਨਹੀਂ ਲਿਖ ਨੇ ਨੂੰ ਚਿੱਤ ਚਾਹੁੰਦਾ ਸੀ॥ ਪਿਆ ਖਾਂਵਦਾ ਪੀਨਕਾਂ ਪੋਸਤੀ ਜਿਉਂ ਵਾਂਗ ਕਮਲਿਆਂ ਕਾਰ ਕਮਾਂਵਦਾ ਸੀ॥ ਦੇਖੇ ਤਰਫ਼ਦਰੀ ਚੇਦੀ ਵਾਰ ਵਾਰੀ ਅਤੇ ਬਾਪਥੋਂ ਅੱਖ ਚੁਰਾਂਵਦਾ ਸੀ॥ ਜਿਵੇਂ ਚੰਦ ਦੀ ਤਰਫ਼ ਚਕੋਰ ਦੇਖੋ ਮੋਰ ਬੱਦਲਾਂ ਦੇਖ ਘੁਮਾਂਵਦਾ ਸੀ॥ ਗਿਰਦੇ ਸਮਾਂ ਦੇ ਜਿਵੇਂ ਪਤੰਗ ਫਿਰਦਾ ਨਜ਼ਰ ਬਾਜ਼ ਜਿਉਂਨ ਰਲੜਾਂਵਦਾ ਸੀ॥ ਚੋਰ ਤੱਕ ਦਾ ਘਰਾਂ ਬੇਗਾਨਯਾਂ ਨੂੰ ਹੇੜੀ ਕੱਸ ਬੰਦੂਕ ਚਲਾਂਵਦਾ ਸੀ॥ ਹੱਥ ਕਾਰ ਵੱਲੇ ਚਿਤ ਯਾਰ ਵੱਲੇ ਪਿਆ ਗੀਤ ਦਿਲਦਾਰ ਦੇ ਗਾਂਵਦਾ ਸੀ॥ ਕਿਸਨ ਸਿੰਘ ਹਰ ਵਕਤ ਮਹਬੂਬ ਤਾਂਈਂ ਦਮਦਮ ਦੇ ਨਾਲ ਧਿਆਂਵਦਾ ਸੀ॥੩੫॥