ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/77

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(57)

ਤਸਵੀਰਾਂ ਲਿਖਨੀਆਂ ਸੀਰੀਂ ਦੀਆਂ ਫ਼ਰਿਹਾਦ ਨੇ ਕੰਧ ਤੇ ਇੱਕ ਰੋਜ਼ ਫ਼ਰਿਹਾਦ ਪਿਉ ਨਾਲ ਰਲ ਕੇ ਕਾਇਮ ਹੋਯਾ ਜਾਂ ਆਪਨੀ ਕਾਰ ਉਤੇ ਦਿਲ ਵਿੱਚ ਵਿਚਾਰ ਵਿਚਾਂਰੀਓ ਸੂ ਅੱਜ ਆਏ ਹਾਂ ਫੇਰ ਸਕਾਰ ਉੱਤੇ॥ ਪਵੇ ਖ਼ੈਰ ਜੇ ਕਿਵੇਂ ਫ਼ਕੀਰ ਤਾਈਂ ਖੜਾ ਆਣ ਸਰਕਾਰ ਦੇ ਬਾਰ ਉੱਤੇ॥ ਹੋਰ ਕੋਈ ਨਾ ਕੰਮ ਸਵਾਰ ਸੱਕੇ ਰੱਖ ਆਸ ਸੱਚੀ ਸਰਕਾਰ ਉੱਤੇ॥ ਰੱਖ ਝੂਠ ਨਾ ਕਰੇ ਜੇ ਏਸ ਵੇਲੇ ਚਸਮਾਂ ਚਾਰ ਹੋ ਜਾਨ ਦੀਦਾਰ ਉੱਤੇ॥ ਆਸ ਕਵਾਰ ਦੇ ਜਾਨ ਹਜ਼ਾਰ ਵਾਰੀ ਇੱਕ ਜ਼ੁਲਫ਼ ਮਹਬੂਬ ਦੀ ਤਾਰ ਉੱਤੇ॥ ਹੋਈ ਮਨ ਦੀ ਤੁਰਤ ਮੁਰਾਦ ਪੂਰੀ ਪੌਂਹ ਤਾਂ ਆਨ ਤਬੀਬ ਬੀਮਾਰ ਉੱਤੇ॥ ਸੀਰੀਂ ਉਠ ਕੇ ਤਾਕੀ ਦੇ ਵਿੱਚ ਆਈ ਦਿਲ ਦੇ ਦਿੱਤਾ ਸੀ ਆਪ ਦੀਦਾਰ ਉੱਤੇ ਆਸਕ ਦੇ ਖਜਮਾਲ ਨਿਹਾਲ ਹੋਯਾ ਲਾਲ ਚੱਲਿਆ ਪੱਟ ਦੀ ਡਾਰ ਉੱਤੇ॥ ਸੀਰੀਂ ਦੇਖ ਦੀ ਰਮਜ਼ ਨੂੰ ਪਾਇ ਗਈ ਗ਼ਮ ਖਾਇ ਗਈ ਗਮ ਖਾਰ ਉੱਤੇ॥ ਮੂੰਹ ਵਿੱਚ ਮੁਸਕਾਇਕੇ ਪਿਛਾਂ ਹਟੀ ਲਿਆ ਚਿਤ ਚੁਰਾਇ ਪਿਆਰ ਉੱਤੇ॥ ਸਰਮ ਖਾਇਕੇ ਅੱਖੀਆਂ ਫੇਰ ਲਈਆਂ ਭਲੀ ਗੱਲ ਨਹੀਂ ਸੀ ਬਾਰ ਬਾਰ ਉੱਤੇ॥ ਮਤ ਦੇਖ ਸਹੇਲੀਆਂ ਹੋਨ ਵਾਕਫ਼ ਸੀਰੀਂ ਵਿਕੀ ਫ਼ਰਿਹਾਦ ਲੁਹਾਰ ਉੱਤੇ॥ ਸਰਮ ਵਾਲਿਆਂ ਨੂੰ ਸਰਮ ਬਹੁਤ ਪਿਆਰੀ ਅੱਖ ਰੱਖ ਦੇਖੋ ਸਰਮਸਾਰ ਉੱਤੇ॥ ਦਿਲ ਦੋਹਾਂ ਦੇ ਇੱਕ ਹੋ ਗਏ ਵਿੱਚੋਂ ਹੋਏ ਕੌਲ ਕਰਾਰ ਨਜ਼ਾਰ ਉੱਤੇ॥ ਰਾਹ ਦਿਲ ਦਾ ਦਿਲ ਦੇ ਵਿਚ ਕਹਿੰਦੇ ਯਾਰ ਜਾਨ ਲੈਂਦੇ ਦਿਲ ਯਾਰ ਉੱਤੇ॥ ਇਕ ਤਰਫ ਦੀ ਨਹੀਂ ਪ੍ਰੀਤ ਲਗਦੀ ਇਕ