ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/89

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

(69)

ਚੰਗਾ ਸੱਚੋ ਸੱਚ ਹੀ ਦੱਸ ਸੁਨਾਇਕੇ ਜੀ॥ ਬਹੁਤ ਝੂਠ ਭੀ ਬੋਲਨਾ ਭਲਾ ਨਾਹੀਂ ਬਹੁਤ ਸੱਚ ਨਾ ਕਹ ਦੁਖਾਇਕੇ ਜੀ॥ ਸੱਚ ਬੋਲਨਾ ਕੰਮ ਹੈ ਸੂਰਿਆਂਦਾ ਕਹਿੰਦੇ ਸੀਸ ਨੂੰ ਤਲੀ ਟਿਕਾਈਕੇ ਜੀ॥ ਕਿਸਨ ਸਿੰਘ ਪਰ ਝੂਠ ਕਵੀਂਸਰਾਂ ਦਾਂ ਮਹਿੰਗੇ ਮੂਲ ਵਿਕਾਂਵਦਾ ਆਇਕੇ ਜੀ॥੪੪॥

ਜਵਾਬ ਫ਼ਰਿਹਾਦ

ਬਾਤ ਬੁਢੇ ਦੀ ਸਮਝ ਫ਼ਰਿਹਾਦ ਕਿਹਾ ਬਾਬਾ ਹੋਰ ਨਾਹੀਂ ਕੋਈ ਦਰਦ ਮੈਨੂੰ॥ ਸਕਲ ਸੀਰੀਂ ਦੀ ਦੇਖ ਕੇ ਅਕਲ ਉਡੀ ਵੱਜੀ ਵਿੱਚ ਕਲੇਜੇ ਦੇ ਕਰਦ ਮੈਨੂੰ॥ ਬਾਝ ਯਾਰ ਨਾਂ ਭਾਂਵ ਦੀ ਕਾਰ ਕੋਈ ਕੀਤਾ ਮਾਰ ਵਿਛੋੜੇ ਨੇ ਗਰਦ ਮੈਨੂੰ॥ ਚੌਪਟ ਇਸਕ ਤੇ ਸਿਰਾਂ ਦੇ ਦਾ ਲਾਏ ਪਹਿਲੇ ਪਈ ਖ਼ੁਆਰੀ ਦੀ ਨਰਦਮੈ ਨੂੰ॥ ਹੁਨ ਕਿਹਾ ਲੁਕਾ ਉਹੈ ਕਿਸੇ ਕੋਲੋਂ ਕੀਤਾ ਸੀਰੀ ਦੇ ਸੌਕ ਬੇਪਰਦ ਮੈਨੂੰ॥ ਐਵੇਂ ਸਹਿਰ ਦੇ ਲੋਕ ਆਜਮਾਂ ਹੋਏ ਦੁਖ ਦੇ ਰਹੇ ਤੀਵੀਂ ਮਰਦ ਮੈਨੂੰ॥ ਭੁਲਾ ਬਾਪ ਕਰਾਂਵਦਾ ਫਿਰੇ ਦਾਰੂ ਦਾਰੂ ਵਾਲੜੀ ਕੋਈ ਨਾ ਦਰਦ ਮੈਨੂੰ॥ ਐਥੇ ਕਿਸੇ ਦੀ ਪੇਸ ਨਾਂ ਮੂਲ ਜਾਂਦੀ ਕੀਤਾ ਪ੍ਰੇਮ ਨੇ ਪੀਲੜਾ ਜ਼ਰਦ ਮੈਨੂੰ॥ ਲੱਗੀ ਅੱਗ ਫ਼ਿਰਾਕ ਦੀ ਵਿਚ ਸੀਨੇ ਕੌਨ ਬਾਝ ਸੀਰੀਂ ਕਰੇ ਸਰਦ ਮੈਨੂੰ॥ ਜਾਨ ਬੁਝ ਮੈ ਕਮਲਾ ਹੋ ਰਿਹਾ ਤੁਸਾਂ ਜਾਨਿਆ ਕੋਈ ਨਾ ਮਰਦ ਮੈਨੂੰ॥ ਕਿਸਨ ਸਿੰਘ ਨਾਂ ਕੋਈ ਹੁਨ ਮੂਲ ਮੇਰਾ ਰੱਖੇ ਚਾਹੇ ਇੱਕੋ ਅਲਾਹ ਫ਼ਰਦ ਮੈਨੂੰ॥੪੫॥

ਜਵਾਬ ਬੁਢਾ

ਬੁਢੇ ਕਿਹਾ ਫ਼ਰਿਹਾਦ ਨੂੰ ਬਸਕਰ ਤੂੰ ਏਸ ਗਲ ਦਾ ਲਈਂ ਨਾਂ