ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/90

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(70)

ਨਾਉਂ ਬੇਟਾ॥ ਜੈਤਾਂ ਖ਼ਬਰ ਹੋਵੇ ਬਾਦਸਾਹ ਤਾਈਂ ਕਿ ਤੇਰ ਹਿਨ ਨੂੰ ਮਿਲੇ ਨਥਾਉਂ ਬੇਟਾ॥ ਕਿਥੋਂ ਸਿੱਖਯੋਂ ਭੈੜੀ ਆਂਵਾਦੀਆਂ ਨੂੰ ਤੇਸਾ ਮਾਰਨਾ ਆਪਨੇ ਪਾਉਂ ਬੇਟਾ॥ ਮਿਲੇ ਦੇਸ ਨਿਕਾਲੜਾ ਤੁਰਤ ਤੈਨੂੰ ਪਿਆ ਫਿਰੇਂਗਾ ਸ਼ਹਿਰ ਗਿਰਾਉਂ ਬੇਟਾ॥ ਘਰ ਆਪਨੇ ਕੁਝ ਪਰਵਾਹ ਨਾਹੀਂ ਨਿੱਤ ਹੱਸ ਤੇ ਖੇਡ ਤੇ ਗਾਉਂ ਬੇਟਾ॥ ਪਰੀ ਜੇਹੀ ਹੈ ਇਸਤ੍ਰੀ ਘਰ ਤੇਰੇ ਅੱਠੇ ਪਹਿਰ ਪਯਾਓ ਹਨੂੰ ਰਾਉਂ ਬੇਟਾ॥ ਛੋਢ ਹੱਕ ਹਰਾਮ ਦੇ ਮਗਰ ਲੱਗੋਂ ਕਿੱਥੇ ਲਿੱਖਯਾ ਏਹ ਨਿਆਉ ਬੇਟਾ॥ ਅਲਜ਼ ਨਾ ਯੁਖ਼ਰ ਜੁਲ ਬਨਾਇ ਕਿਹਾ ਪੱਟ ਸੁਕਦਾ ਜੜਾ ਜ਼ਨਾਉਂ ਬੇਟਾ॥ ਜਹਿੰਦਾ ਖਾਵਨਾਂ ਓਸ ਦਾ ਬੁਰਾ ਕਰਨਾ ਬ੍ਰਿਛ ਵੱਢਨਾ ਮਾਨਕੇ ਛਾਉਂ ਬੇਟਾ॥ ਅੱਠੇ ਪਹਰ ਜੋ ਭੋਗ ਦਾ ਖ੍ਯਾਲ ਰੱਖਨ ਸੋਈ ਜਾਨੀਏ ਕੁਤੇ ਤੇ ਕਾਉਂ ਬੇਟਾ॥ ਕਿਸਨ ਸਿੰਘ ਸਿਆਨਿਆਂ ਮੱਤ ਦੇਨੀ ਅੱਗੇ ਕਰੀਂ ਜੋ ਆਪ ਨੂੰ ਭਾਓ ਬੇਟਾ॥੩੬॥

ਜਵਾਬ ਫ਼ਰਿਹਾਦ

ਅਕਲ ਦੇਵਨੀ ਆਸ਼ਕਾਂ ਸਦਕਾਂ ਨੂੰ ਅਕਲ ਵਾਲਿਆਂ ਦਾ ਨਹੀਂ ਕੰਮ ਮੀਆਂ॥ ਸ਼ੀਹਾਂ ਬਾਜ਼ਾਂ ਨੂੰ ਵਰਜਨਾ ਮਾਸ ਵੱਲੋਂ ਜੇਹੜੇ ਰਹਿਨ ਨਾਹੀਂ ਇੱਕ ਦਮ ਮੀਆਂ॥ ਇਸਕ ਸ਼ੀਰੀਂ ਦਾ ਮੂਲ ਨਾ ਛੋਡਸਾਂ ਮੈਂ ਭਾਵੇਂ ਲਾਹਿ ਸੁਟੋ ਮੇਰਾ ਚੰਮ ਮੀਆਂ॥ ਲੱਗੇ ਵੱਸਤਾਂ ਸੀਰੀਂ ਦੇ ਪਾਸ ਪਹੁੰਚਾਂ ਜਵਾ ਮਹਿਲ ਉਤੇ ਘਮਾ ਘਮ ਮੀਆਂ॥ ਬਾਝੋਂ ਯਾਰ ਘਰ ਬਾਰ ਉਜਾੜਦਿ ਸੋਅ ਹੀਂ ਨਾਲ ਮਾਰਾਂ ਠੰਢੇ ਦਮ ਮੀਆਂ॥ ਸੋਈ ਜਾਨ ਦੇ ਨੀਂ ਦੁਖ ਆਸਕਾਂ ਦਾ ਲੱਗਾ ਜਿਨ੍ਹਾਂ