ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/91

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(71)

ਨੂੰ ਇਸਕ ਦਾ ਗ਼ਮ ਮੀਆਂ॥ ਨਾਗ ਇਸਕ ਨੇ ਘੇਰਿਆ ਆਨ ਮੈਨੂੰ ਚਾਰੋਂ ਤਰਫ਼ ਥੀਂ ਮਾਰਕੇ ਖੱਮ ਮੀਆਂ॥ ਕੋਈ ਜਾਨ ਦਾ ਨਹੀਂ ਪਛਾਨਦਾ ਹੈ ਵਿੱਚੇ ਵਿੱਚ ਰੋਵਾਂ ਛੱਮ ਛੱਮ ਮੀਆਂ॥ ਸੌਕ ਸੀਰੀਂ ਦਾ ਗਿਆ ਚਮੁੱਟ ਮੈਨੂੰ ਜਿਵੇਂ ਲੱਕੜੀ ਦੇ ਨਾਲ ਸੱਮ ਮੀਆਂ॥ ਨਹੀਂ ਪੰਖ ਜੋ ਉਡ ਕੇ ਜਾਇ ਮਿਲਾਂ ਹੱਥੀਂ ਜ਼ੋਰ ਨਾਹੀਂ ਪੱਲੇ ਦੱਮ ਮੀਆਂ॥ ਜਿਸ ਇਸਕ ਥੀਂ ਮਿਲੇ ਮਹਬੂਬ ਪਿਆਰਾ ਐਸਾ ਇਸਕ ਹੋਵੈ ਜੱਮ ਜੱਮ ਮੀਆਂ॥ ਜਿਸ ਮਰਦ ਤਾਂਈ ਕੋਈ ਇਸਕ ਨਹੀਂ ਓਹਦਾ ਜੀਂਵਦੇ ਪੜ੍ਹੋ ਖਤਮ ਮੀਆਂ॥ ਕਿਸਨ ਸਿੰਘ ਮਹਬੂਬ ਦੇ ਮਿਲੇ ਬਾਝੋਂ ਗ਼ਮ ਇਸਕ ਨਾ ਹੋਵਦਾ ਤੱਮ ਮੀਆਂ॥੪੭॥

ਮਕੂਲਾ ਸਾਇਰ ਜਵਾਬ ਬੁਢਾ

ਬੁੱਢੇ ਆਖਿਆ ਇਸਕ ਥੀਂ ਬਾਜ਼ ਰਹੀਏ ਏਹ ਇਸਕ ਹੈ ਬੜਾ ਮਹਾਲ ਭਾਈ॥ ਲਵੇ ਨਾਉਂ ਨਾ ਇਸਕ ਦਾ ਮੂਲ ਕੋਈ ਕੱਨੀ ਸੁਨੇ ਜੇ ਏਸਦਾ ਹਾਲ ਭਾਈ॥ ਇਸਕ ਰੋਗ ਭਾਰਾ ਏ ਸਜੱਗ ਅੰਦਰ ਵਿੱਚੇ ਵਿੱਚ ਦੇਵੇ ਹੱਡ ਗਾਲ ਭਾਈ॥ ਮਿਰਜ਼ਾ ਬਲਖ਼ ਬੁਖ਼ਾਰੇ ਦਾ ਮੁਗ਼ਲ ਹੈ ਜੀ ਸੋਹਨੀ ਵਾਸਤੇ ਓਹ ਮਹੀਂਵਾਲ ਭਾਈ॥ ਸੀਸਾ ਹਾਰ ਨਾ ਮਾਰਨਾ ਮਨ ਭਾਈ ਜੂਏ ਇਸਕ ਦੇ ਦੀ ਬੁਰੀ ਚਾਲ ਭਾਈ ਮਜਨੂੰ ਵਿਚ ਉਜਾੜ ਦੇ ਫਿਰੇ ਭੌਂਦਾ ਦਾ ਲੇਲਾਂ ਵਾਸਤੇ ਹਾਲ ਜ਼ਵਾਲ ਭਾਈ॥ ਇਸਕ ਰੰਨਾਂ ਦੇ ਵਿਚਨਾਂ ਸੁਖ ਕੋਈ ਚੰਗਾ ਇਸਕ ਹੈ ਜੁਲ ਜਲਾਲ ਭਾਈ॥ ਸੱਸੀ ਪੁਨੂੰ ਦੋਵੇਂ ਥਲਾਂ ਵਿਚ ਮੋਏ ਕੀਤੇ ਇਸਕ ਨੇ ਬਹੁਤ ਬੇਹਾਲ ਭਾਈ॥ ਰਾਨੀ ਸੁੰਦਰਾਂ ਮਹਿਲ ਤੋਂ ਤੁਟ