ਪੰਨਾ:ਕਿੱਸਾ ਸੱਸੀ ਪੁੰਨੂੰ.pdf/10

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
(੯)

ਦਿਲਾਵਰ ਪਹਿਰੇ ਹਰ ਹਰ ਬਾਹੀ ਖਲੇ ਸਿਪਾਹੀ॥
ਜਾਇ ਵਕੀਲ ਜੋ ਦੇਖਨ ਸ਼ਾਹ ਲਖ ਆਗੇ ਭਰਨ ਗਵਾਹੀ ਫਜ਼ਲ ਇਲਾਹੀ॥੨੨॥

ਅਸਪ ਹਰਾਤੀ ਕਈ ਕਾਬਲੀ ਜੰਮੇ ਬਲਖ ਬੁਖਾਰੀ ਅਰ ਕੰਧਾਰੀ॥
ਅਸਪ ਸਾਨ ਖੁਰਾਸਾਨ ਈਰਾਨੀ ਮੰਗਵਾਏ ਮੁਲਭਾਰੀ ਨਰ ਸ੍ਰਕਾਰੀ॥
ਰੂਮੀ ਮਿਸਰੀ ਢਾਕ ਬਲੀ ਦੇ ਕਰਦੇ ਕਦਮ ਹਜਾਰੀ ਲੈਨ ਉਡਾਰੀ॥
ਅਸਤੰਬੋਲੀ ਚੀਨ ਤਿੱਬਤੀ ਕਹਿ ਲਖ ਸ਼ਾਹ ਅਪਾਰੀ ਸੁੰਦਰ ਸਾਰੀ॥੨੩॥

ਤੁਰਕੀ ਤਾਜੀ ਔਰ ਅਰਾਕੀ ਕਰਨ ਚਾਲਾਕੀ ਧਾਵਨ ਲਟਕ ਦਿਖਾਵਨ॥
ਸਾਮਕਰਨ ਸੰਜਾਬ ਸੰਦਲੀ ਭਲੇ ਤਊਸੀ ਭਾਵਨ ਪਾਇਲ ਪਾਵਨ॥
ਗਲੇ ਅਬਰੀ ਗਹਨੇ ਸ੍ਰਬਤੀ ਫਿਰਨ ਪਰਬਤੀ ਆਵਨ ਸੁੰਭ ਮਚਾਵਨ॥
ਮੋਸ ਤੇਲੀਏ ਜਾਂਗ ਝਾਂਜਰੀ ਗਤ ਉਸਤਾਦ ਸਿਖਾਵਨ ਖੂਬ ਕੁਦਾਵਨ॥੨੪॥

ਸੁਰਖ ਸਬਜ਼ ਸੁਰੰਗ ਬਾਦਾਮੀ ਕੇਹਰ ਦਨਾਰੀ ਅਰ ਫੁਲਵਾਰੀ॥
ਕਰਾ ਕੂਜ਼ ਘਬੂਜ਼