ਪੰਨਾ:ਕਿੱਸਾ ਸੱਸੀ ਪੁੰਨੂੰ.pdf/100

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੯)

ਨਾਗ ਵਿਸਾਰੇ ਯਾ ਮਨ ਯਾ ਮੱਛ ਵਿਛੜੇ ਪਾਨੀ ਮੌਤ ਨਸ਼ਾਨੀ॥
ਕਹਿ ਲਖ ਸ਼ਾਹ ਇਉ ਬਨੀ ਹੋਤ ਨੂੰ ਛੀਨ ਗਿਆ ਦਿਲ ਜਾਨੀ ਅਹਿਲ ਜਵਾਨੀ॥੨੭੮॥

ਉਡਣ ਖਟੋਲਾ ਉਠ ਸ਼ਾਹਜ਼ਾਦੇ ਮੰਗਵਾਯਾ ਹਿਤਕਾਰੀ ਦੇ ਨਿਹਾਰੀ॥
ਕਸਿਆ ਉਸ ਕਚਾਵਾ ਉਸ ਪਰ ਕੀਤੀ ਆਪ ਸਵਾਰੀ ਪਕੜ ਮੁਹਾਰੀ॥
ਚੋਰੀ ਰਾਤ ਸਿਧਾਇਆ ਘਰ ਥੀਂ ਬਨੀ ਮੁਸੀਬਤ ਭਾਰੀ ਆਨ ਲਚਾਰੀ॥
ਏਹੋ ਚਾਹ ਲਖਸ਼ਾਹ ਹੋਤ ਦਿਲ ਰਹਿ ਆਵੇ ਜਗਜਾਰੀ ਮਿਲੇ ਪਿਆਰੀ॥੨੭੯॥

ਸ਼ੋਰ ਪਿਆ ਵਿਚ ਮਹਿਲਾਂ ਪਾਛੇ ਖੋਜ ਸਿਧਾਏ ਭਾਈ ਅਰਸੁਖੁਦਾਈ॥
ਕੌਨ ਮਿਲੇ ਉਸ ਸ਼ੁਤਰ ਤੇਜ ਨੂੰ ਕਰੇ ਪਵਨ ਜਿਉਂ ਧਾਈ ਗਤ ਉਮਦਾਈ॥
ਵਾਹਰ ਹਾਰ ਲਾਚਾਰ ਹੋਏ ਥਲ ਸਾਹਿਬ ਬਿਪਤਾ ਪਾਈ ਵਾਹ ਨਾ ਕਾਈ॥
ਕਹਿ ਲਖਸ਼ਾਹ ਸਵਾਰ ਯਾਰ ਵਲ ਗਇਆ ਮੁਹਾਰ ਉਠਾਈ ਕਰਹਾਂ ਵਗਾਈ॥੨੮੦॥

ਮਗਰੇ ਥਲ ਵਿਚ ਗੋਰ ਸੱਸੀ ਦੀ ਦੇਖ ਉਸੀ ਵਲ ਧਾਇਆ ਦਰਦ ਸਤਾਯਾ॥
ਉਸ ਫਕੀਰ ਥੀਂ ਪੁਛਦਾ ਏਥੇ ਕੌਨ ਬਜੁਰਗ ਸਮਾਯਾ ਓਸ