ਪੰਨਾ:ਕਿੱਸਾ ਸੱਸੀ ਪੁੰਨੂੰ.pdf/12

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੧੧)

ਧਰਮਸਾਲ ਮਟ ਭਾਰੇ ਠਾਕਰ ਦੁਆਰੇ॥
ਮੋਮਨ ਫਕਰ ਮੁਜਾਵਰ ਅਰ ਇਕ ਹਿੰਦੂ ਸਾਧ ਪੁਜਾਰੇ ਰਾਮ ਪਿਆਰੇ॥
ਕਹਿ ਲਖ ਸ਼ਾਹ ਜਾਗੀਰਾਂ ਖਾਵਨ ਪਾਵਨ ਰਸਦਾਂ ਸਾਰੇ ਕਰਨ ਗੁਜਾਰੇ॥੨੮॥

ਬਰਕਤ ਘਨੀ ਭੰਬੋਰ ਸ਼ੈਹਰ ਵਿਚ ਕਰਦੇ ਐਸ਼ ਬਹਾਰਾਂ ਜੋ ਨਰ ਨਾਰਾਂ॥
ਸੁਦਾਗਰ ਇਕ ਫਿਰਨ ਦੇਖਦੇ ਘੋੜੇ ਲੋਕ ਅਪਾਰਾਂ ਕਦਮ ਉਭਾਰਾਂ॥
ਇਕ ਦਲਾਲ ਮਾਲ ਮੁਲ ਜਾਚਨ ਮੇਲਨ ਜਾਇ ਇਕਵਾਰਾਂ ਖ਼੍ਵਾਹਸ਼ ਗਾਰਾਂ॥
ਘਿਨੇ ਮਾਸੂਲ ਵਸੂਲ ਜਮਾ ਲਖ ਲਿਖਦੇ ਖਰਚ ਹਜ਼ਾਰਾਂ ਬੀ ਬਜਾਰਾਂ॥੨੯॥

ਕੋਠੀਦਾਰ ਸਰਾਫ ਜਵਾਹਰੀ ਘਰ ਘਰ ਸ਼ਾਹੂਕਾਰੀ ਭਲੇ ਬਪਾਰੀ॥
ਲੋਹੇ ਬੇਚ ਬਜਾਜ ਕਸੇਰੇ ਕਰਦੇ ਏਕ ਅਤਾਰੀ ਏਕ ਪਸਾਰੀ॥
ਪਾਪੜਗਰ ਹਲਵਾਈ ਦੋਧੀ ਏਕ ਪਨੀਰ ਵਿਹਾਰੀ ਅਰ ਪੰਕਾਰੀ॥
ਏਕ ਛੀਟਗਰ ਘਣੇ ਸ਼ਾਹ ਲਖ ਇਕ ਰੰਗਰੇਜ਼ ਨੀਲਾਰੀ ਏਕ ਮੁਹਾਰੀ॥੩੦॥

ਟਕਸਾਲੀ ਅਰ ਗਹਿਨੇ ਚਿਤਰੇ ਜੜੀਏ