ਪੰਨਾ:ਕਿੱਸਾ ਸੱਸੀ ਪੁੰਨੂੰ.pdf/16

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੧੫)

ਨਾਨਵਾਈ ਵਿਚ ਕਈ ਦੁਕਾਨਾ ਭਠੀਆਂ ਦਾਰ ਸ਼ਰਾਬੀ ਕਈ ਕਬਾਬੀ॥
ਭਠਿਆਰੇ ਭੜਭੂੰਜੇ ਮਾਛੀ ਕਾਰ ਕਰਨ ਇਕ ਆਬੀ ਇਕ ਖੰਡਰਾਬੀ॥
ਗਗੜੇ ਮੇਉ ਜਾਹਲ ਕਈ ਲਖ ਵੇਚਨ ਮੱਛ ਮੁਰਗਾਬੀ ਪਰ ਸੁਰਖਾਬੀ॥
ਦਬਗਰ ਔਰ ਖਟੀਕ ਕਾਮ ਰੰਗ ਨਮਦੇਕਾਰ ਕਸਾਬੀ ਕਈ ਕੁਰਾਬੀ॥੪੦॥

ਇਕ ਹਜਾਮ ਇਕ ਕਰਨ ਸਾਫ਼ੀਏ ਇਕ ਜਰਾਹ ਕਹਾਵੇਂ ਰੁਮੀਆਂ ਲਾਵੇਂ॥
ਇਕ ਕਾਨੋਂ ਸੇ ਕਿਰਮ ਨਿਕਾਲੇਂ ਚਸ਼ਮਾ ਏਕ ਬਨਾਵੇਂ ਦਾਰੂ ਪਾਵੇਂ॥
ਧੋਵੇਂ ਰੇਤ ਕੁੰਦਨ ਇਕ ਕਢੇਂ ਟਿਬੀਆਂ ਏਕ ਲਗਾਵੇਂ ਨਾਉ ਤਰਾਵੇਂ॥
ਏਕ ਰਸਨਗਰ ਇਕ ਰੱਛ ਬਾਂਧੇ ਏਕ ਤਯੂਰ ਲੜਾਵੇਂ ਪੁਸ਼ਟ ਕਰਾਵੇਂ॥੪੧॥

ਭਲਿਆਨ ਦਹਿਕਾਨ ਬਾਗ਼ਬਾਨ ਇਕ ਬਾਹਰ ਉਠ ਧਾਵੇਂ ਪਸੂ ਚਰਾਵੇਂ॥
ਵੇਚਨ ਫੂਸ ਇਕ ਘਾਸ ਲਕੜੀਆਂ ਸੀਸ ਗਠੜੀਆਂ ਚਾਵੇਂ ਰਿਜ਼ਕ ਉਕਾਵੇਂ॥
ਝਾੜੂਗਰ ਸ੍ਰਵਾਨਲਦਨੀਏ ਇਕ ਗੜ ਬੜ ਲਚਲਾਵੇਂ ਟਹਿਲ ਕਮਾਂਵੇਂ॥
ਬੇਲਦਾਰ ਇਕ ਖੋਦਨ ਖੂਹੇ ਚੀਜ਼ਾਂ ਏਕ ਲੋਕਾਂ