ਪੰਨਾ:ਕਿੱਸਾ ਸੱਸੀ ਪੁੰਨੂੰ.pdf/19

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੮)

ਬਨਾਈਆਂ ਅਤ ਉਮਦਾਈਆਂ॥
ਰਾਜ ਪਾਸ ਬਿਸਕਰਮਾਂ ਜੈਸੇ ਦਸਦੇ ਕਰ ਚਤਰਾਈਆਂ ਰੋਜ ਸਵਾਈਆਂ॥
ਬਾਹਰ ਜੜੇ ਜਵਾਹਰ ਲਖ ਲਖ ਮੰਦਰਾਂ ਬੀਚ ਜਮਾਈਆਂ ਏਹ ਰੁਸ਼ਨਾਈਆਂ॥੪੮॥

ਆਇ ਚੁਫੇਰ੍ਯੋਂ ਕਰਦੇ ਸਿਫ਼ਤਾਂ ਜੋ ਦੇਖਨ ਇਕ ਵਾਰਾਂ ਨਰ ਔ ਨਾਰਾਂ॥
ਲਾਜਵਰਦ ਅਸਮਾਨੀ ਜਮਨੀ ਸੰਗਅਕੀਕ ਹਜਾਰਾਂ ਛਬਾਂ ਅਪਾਰਾਂ॥
ਰੋਜ਼ੀ ਸੰਗਯਸ਼ਮ ਜ਼ਮੁਰਦ ਔਰ ਬਿਲੌਰ ਬਹਾਰਾਂ ਅਤ ਸਚ ਦਾਰਾਂ॥
ਕਹ ਲਖਸ਼ਾਹ ਤਾਂਬੜੇ ਗੋੜੇ ਜੜੇ ਸੰਖ ਕਨਕਾਰਾਂ ਬੀਚ ਦੀਵਾਰਾਂ॥੪੯॥

ਬੰਗਲੇ ਬੇਸ ਸੁਹਾਵਨ ਗਿਰਦੇ ਅੰਦਰ ਖੂਬ ਉਸਰੀਆਂ ਬਾਰਾਂ ਦਰੀਆਂ॥
ਹੀਰੇ ਮਾਣਕ ਮੋਤੀ ਸਬਜੇ ਲਾਲਚੂਨੀਆਂ ਖਰੀਆਂ ਅਤਰੰਗ ਭਰੀਆਂ॥
ਗੁਲ ਮੈਦਕ ਪੁਖਰਾਜ ਸੀਨੀਏ ਨੀਲ ਮਣਕ ਕੰਕਰੀਆਂ ਕੁੰਦਨ ਜਰੀਆਂ॥
ਮਰਤਬਾਨ ਗੁਲਦਸਤੇ ਝਾੜਾਂ ਹਰ ਤਸਵੀਰਾਂ ਖਰੀਆਂ ਤਹਿ ਲਖ ਧਰੀਆਂ॥੫੦॥

ਉਮਦਾ ਸਿਲਾਂ ਚੁਫੇਰ ਸਜੇ ਸੰਗਮਰਮਰੀਆਂ ਬਰਸਾਰੇ ਸਾਨ