ਪੰਨਾ:ਕਿੱਸਾ ਸੱਸੀ ਪੁੰਨੂੰ.pdf/21

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੨੦)

ਸੀਤਾਫਲ ਅਮਰੂਤ ਖੁਮਾਨੀ ਗੁਲ ਗੰਚਰ ਅੰਬਲੀਆਂ ਸੀ ਵਿਚਮਲੀਆਂ॥
ਗੋਂਦੀ ਔਰ ਲਸੂੜੇ ਫਾਲਸੇ ਮਜਨੂੰ ਸਾਖਾਂ ਢਲੀਆਂ ਕਟਲ ਬਟਲੀਆਂ॥
ਸੁਖਚੈਨਾ ਅਖਰੋਟ ਆਂਵਲੇ ਕਿਸਮਾਂ ਲੈ ਲੈ ਭਲੀਆਂ ਪਾਲੀ ਰਲੀਆਂ॥
ਨਿੰਮ ਸੁਹਾਵਨ ਤੁਨੀਏ ਸ਼ਾਹ ਲਖ ਪਿਪਲ ਪਲਾਕ ਸੁਫ਼ਲੀਆਂ ਸੋਹਨ ਖਲੀਆਂ॥੫੪॥

ਬਿੱਲ ਅਰ ਬੇਦ ਬਕਾਇਨ ਬਰਨੇ ਬੋਹੜ ਬੀਜੇ ਸਾਰਾਂ ਤਹਾਂ ਅਪਾਰਾਂ॥
ਬਿਜੀਆਬੇਲ ਬਹੇੜੇ ਨੇੜੇ ਬਾਂਸ ਹਜਾਰਾਂ ਬਾਹਰ ਵਾਰਾਂ॥
ਬਟਲ ਬਟੰਕ ਬਾਦਾਮ ਬੇਰ ਬੌਹ ਬੀਆਂ ਬੇਸ਼ੁਮਾਰਾਂ ਲਜ਼ਤ ਦਾਰਾਂ॥
ਕੌਨ ਗਿਨੇ ਲਖ ਸ਼ਾਹ ਬ੍ਰਿਛ ਲੱਖ ਲਾਇਕ ਛਬ ਸਰਕਾਰਾਂ ਫੁਲ ਗੁਲਜ਼ਾਰਾਂ॥੫੫॥

ਗੁਲ ਗੁਲਾਬ ਗੁਲ ਸਦਾ ਗੁਲਾਬੋ ਕੂਜਾ ਘਣਾ ਚੁਫੇਰੇ ਸਜਾਂ ਉਲੇਰੇ॥
ਮੁੰਗਰਾ ਔਰ ਰਵੇਲ ਮਰਤਬਾਨ ਮੋਤੀ ਕਿਸਮ ਚੰਗੇਰੇ ਗਿਨਣ ਫੁਰੇਰੇ॥
ਮੌਲਸਿਰੀ ਤੇ ਤੂਤ ਮਾਲਤੀ ਬੇਦ