ਪੰਨਾ:ਕਿੱਸਾ ਸੱਸੀ ਪੁੰਨੂੰ.pdf/22

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੨੧)

ਮੁਸ਼ਕ ਗੁਲ ਹੇਰੇ ਢੇਰ ਘਨੇਰੇ॥
ਚੰਬਾ ਮਰੂਆ ਬੇਸ਼ ਕਉੜਾ ਗੁਲ ਨਰਗਸ਼ ਮੁਖ ਟੇਰੇ ਔਰ ਉਚੇਰੇ॥੫੬॥

ਕਲਗਾ ਚੈਨਿਕ ਚਨਣ ਦਾਊਦੀ ਗੁਲ ਬੂਨੇ ਛਬ ਛਾਏ ਕਨਕ ਸੁਹਾਏ॥
ਗੁਲ ਛਿਬੂ ਗੁਲ ਅਸ਼ਰਫ਼ ਚਾਂਦਨ ਗੁਲ ਤੁਖਮਾ ਉਮਦਾਏ ਰੇਹਾਂ ਗੁਨਾਏ॥
ਗੁਲ ਨਸਤ੍ਰ ਅਰ ਗੁਲਾ ਜਾਫ਼ਰੀ ਗੁਲ ਮੈਂਦੇ ਮਨ ਭਾਏ ਗੁਲ ਨਰਮਾਏ॥
ਗੁਲ ਦੋਪਹਿਰ ਗੁਲ ਨਾ ਫ਼ਰਮਾਨੀ ਗੁਲ ਸੋਸਨ ਖੁਰਮਾਏ ਗੁਲ ਉਮਰਾਏ॥੫੭॥

ਹਾਥੀ ਕਾਨ ਕਨਾਤ ਸ਼ਾਨ ਗੁਲ ਸੂਰਜ ਮੁਖੀ ਕਿਨਾਰੇ ਕਈ ਕਿਆਰੇ॥
ਸਾਹ ਪਸੰਦ ਗੁਲ ਮੇਖ ਬਾਬੂਨਾ ਨਾਗਰ ਵੇਲ ਉਲਾਰੇ ਪਾਉ ਪਸਾਰੇ॥
ਕਰਨ ਫਲੀ ਗੁਲ ਬਹਰ ਹਕੀਕਤ ਗੁਲ ਦੰਦੂਸ਼ ਹਜਾਰੇ ਹਾਰ ਸਿੰਗਾਰੇ॥
ਕਹਿ ਲਖ ਸ਼ਾਹ ਗੁਲ ਘਨੇ ਸੁਨਹਿਰੀ ਲਹਿਰੀ ਦੇਂਦੇ ਸਾਰੇ ਖ਼ਾਤਰ ਯਾਰੇ॥੫੮॥

ਗੁਲ ਖੈਰਾ ਸਦ ਬਰਗ ਪੂਦਨਾ ਗੁਲ ਲਾਲਾ ਰੰਗ ਲਾਏ ਸਮਨ ਸੁਹਾਏ॥
ਗੁਲ ਫਰੰਗ ਗੁਲ ਬਾਸੀ