ਪੰਨਾ:ਕਿੱਸਾ ਸੱਸੀ ਪੁੰਨੂੰ.pdf/23

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੨੨)

ਤੀਰਾ ਇਸ਼ਕ ਪੇਚ ਵਲ ਪਾਏ ਭਵਰ ਲੁਭਾਏ॥
ਰਤਨ ਜੋਤ ਗੁਲ ਝਮ ਝਮ ਤੁੱਰਾ ਗੁਲ ਬਸੰਤ ਮਨ ਭਾਏ ਸ਼ੌਕ ਜਗਾਏ॥
ਕੇਸਰ ਕੌਲ ਕਨੇਰ ਟੈਹਕਦੀ ਲਾਜਵੰਤ ਕੁਮਲਾਏ ਹਾਥ ਛੁਹਾਏ॥੫੯॥

ਹਮਾ ਕਿਸਮ ਬੂਟੇ ਅਰ ਵੇਲਾਂ ਲਟਕਨ ਫੁਲ ਫੁਲਵਾਰੇ ਭਵਰ ਗੁੰਜਾਰੇ॥
ਹਰ ਹਰ ਡਾਲੀ ਫਿਰਨ ਬੁਲਬੁਲਾਂ ਕੋਇਲਾਂ ਕਰਨ ਪੁਕਾਰੇ ਮੋਰ ਝੰਗਾਰੇ॥
ਬੇਸ਼ ਬੈਠਕਾਂ ਬਾਰਾਂ ਦਰੀਆਂ ਗਿਰਦ ਅਰਾਕ ਸਵਾਰੇ ਮੁਸ਼ਕ ਉਲਾਰੇ॥
ਚਾਹ ਹੌਜ਼ ਲਖ ਸ਼ਾਹ ਘਨੇ ਵਿਚ ਲੈਂਦੇ ਲੋਕ ਨਿਜਾਰੇ ਛੁਟਨ ਭੁਹਾਰੇ॥੬੦॥

ਜੋ ਸੈਰਾਨੀ ਜਾਇ ਸੈਰ ਉਸ ਜਾਨ ਨਾ ਦੇਨ ਰੰਗੀਲੇ ਛੈਲ ਛਬੀਲੇ॥
ਵਾਰੋ ਵਾਰੀ ਕਰਨ ਜ਼ਿਆਰਤ ਮੋਹਨ ਦਿਲ ਇਸ ਹੀਲੇ ਪਾਇ ਵਸੀਲੇ॥
ਜਲਦੀ ਕਦੀ ਨਾ ਤੁਰਨ ਮੁਸਾਫ਼ਿਰ ਬੈਠ ਰਹੇ ਹੋ ਢੀਲੇ ਛੋੜ ਕਬੀਲੇ॥
ਕਹਿ ਲਖਸ਼ਾਹ ਜੋ ਆਹਿ ਮੰਤ੍ਰੀ ਕਰਨ ਨਾਗ ਵਸਕੀਲੇ ਲੋਕ ਰਸੀਲੇ॥੬੧॥

ਪਾਤਸ਼ਾਹ ਨੂੰ ਚਾਹ ਅੰਸ ਦੀ ਆਵੇ ਪਾਸ