ਪੰਨਾ:ਕਿੱਸਾ ਸੱਸੀ ਪੁੰਨੂੰ.pdf/27

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


(੨੬)

ਬਹਾਨੇ ਜੋ ਦਿਲ ਮਾਨੇ॥
ਘਰ ਮੀਜਾਨਦੇ ਨੁਸਰਤ ਖਾਰਜ ਮਿਲਸੀ ਸਾਥ ਬੇਗਾਨੇ ਕਰਗੁ ਯਰਾਨੇ॥
ਰਾਹ ਸ਼ਕਲ ਲਖ ਸ਼ਾਹ ਸੋਲਵੀਂ ਵੇਖ ਜਾਈਚੇਦਾਨੇ ਰਹੇ ਹੈਰਾਨੇ॥੭੧॥

ਕਿਉਂ ਹੋ ਤੁਮ ਹੈਰਾਨ ਰਮਲੀਓ ਬਾਦਸ਼ਾਹ ਫੁਰਮਾਇਆ ਕਿਆ ਗਮ ਧਾਇਆ॥
ਜ਼ਾਹਿਰ ਕਰੋ ਹਕੀਕਤ ਮੈਥੀਂ ਜੋ ਕੁਛ ਇਲਮ ਬਤਾਇਆ ਨਜਰੀ ਆਇਆ॥
ਸਚ ਸ਼ਤਾਬੀ ਆਖ ਨਾ ਸਕਦੇ ਚਾਹੇਂ ਜੀ ਬਖਸ਼ਾਯਾ ਵਖਤ ਲੰਘਾਇਆ॥
ਕਰੇ ਜੋ ਮੁਆਫ ਮਲਕ ਗੁਸਤਾਖੀ ਉਨ੍ਹਾਂ ਖੌਫ ਚੁਕਾਯਾ ਰਾਸ ਸੁਨਾਇਆ॥੭੨॥

ਕੁੱਦਸੀ ਇਸ਼ਕ ਕਮਾਲ ਜਦੋਂ ਏਹ ਹੋਗ ਸੇਜ਼ ਦੀ ਬਰਸੀ ਜਰਾ ਨਾ ਡਰ॥
ਸੁੰਦਰ ਸ਼ਕਲ ਹੋਤ ਇਕ ਮਿਲਸੀ ਉਸਨੂੰ ਸਿਰ ਪਰ ਧਰਸੀ ਮੁਜਰਾ ਕਰਸੀ॥
ਅਚਨਚੇਤ ਪੈ ਜਾਗ ਵਿਛੋੜਾ ਫੜੋਗ ਬ੍ਰਿਹੋ ਸਰਸੀ ਦਰਦ ਨਾ ਜਰਸੀ॥
ਲੇਖ ਸ਼ਾਹ ਲਖ ਲਿਖੇ ਸਸੀ ਦੇ ਜਾਇ ਥਲਾਂ ਵਿਚ ਮਰਸੀ ਕਾਰਾ ਕਰਸੀ॥੭੩॥

ਸੁਨ ਏਹ ਸੁਖਨ ਸਮੇਤ ਬੇਗਮਾਂ ਨੀਯਤ ਸ਼ਾਹ