ਪੰਨਾ:ਕਿੱਸਾ ਸੱਸੀ ਪੁੰਨੂੰ.pdf/31

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੩੦)

ਈਸਾ ਜਾਇਆ ਮਰੀਯਮ ਕੁਦਰਤ ਥੋਂ ਬਲਹਾਰੀ ਪੂਤ ਕੰਵਾਰੀ॥
ਛੀਨ ਲਏ ਫਰਜੰਦ ਨਬੀ ਦੇ ਦੀਨ ਤਖਤ ਸਰਦਾਰੀ ਹੱਕ ਹਿਤਕਾਰੀ॥
ਕਹਿ ਲਖ ਸ਼ਾਹ ਡਿਠੇ ਦੁਖ ਵਲੀਆਂ ਸੱਸੀ ਕੌਨ ਵਿਚਾਰੀ ਲੇਖ ਬਡਾਰੀ॥੮੨॥

ਵੰਜੀ ਹਾਥ ਨਾ ਆਵੇ ਨੈਂ ਓਹ ਨਿਕਸੇ ਚੀਰ ਪਹਾੜਾਂ ਲੈਇ ਉਲਾਰਾਂ॥
ਘੁੰਮਨ ਘੇਰ ਵਿਚ ਬੁੱਲਨ ਓਧਰ ਮੱਛ ਕੱਛ ਸੰਸਾਰਾਂ ਤੰਦੂਏ ਤਾਰਾਂ॥
ਲਖ ਜਲੋੜੇ ਲੈਨ ਮਰੋੜੇ ਅਸਰਾਲੀ ਬਿਸੀਆਰਾਂ ਮਾਰ ਹਜਾਰਾਂ॥
ਨਿਗਲ਼ ਸੰਦੂਕ ਨਾ ਸਕਦੀ ਆਫ਼ਤ ਜੜੀ ਸਲਾਕ ਹਜਾਰਾਂ ਮਿਸਲ ਕਟਾਰਾਂ॥੮੩॥

ਸਿੰਧ ਝਨਾਉ ਜੇਹਲਮ ਅਰ ਰਾਵੀ ਸਤਲੁਜ ਬਸ ਉਥਾਹਾਂ ਜਲ ਅਸਗਾਹਾਂ॥
ਔਰ ਅਗਿਣਤ ਰਲੇ ਆ ਨਾਲੇ ਡਾਲੇ ਜੋਰ ਅਗਾਹਾਂ ਕਰਦੇ ਧਾਹਾਂ॥
ਤਹਾਂ ਨਾ ਕੋਈ ਰੌ ਤਰਨ ਦਾ ਹਾਰ ਖਲੋਵਨ ਬਾਹਾਂ ਧੜੋਂ ਪਿਛਾਹਾਂ॥
ਕਹਿ ਲਖਸ਼ਾਹ ਤੁਰਨ ਕਿਵ ਬੇੜੇ ਪੇਸ਼ ਨ ਜਾਵਨ ਵਾਹਾਂ ਖੌਫ ਮਲਾਹਾਂ॥੮੪॥

ਸਾਵਨ ਮਾਹ ਸਮਾਂ ਇਕ ਰਾਤ ਦਿਸੇ ਨ