ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਸੱਸੀ ਪੁੰਨੂੰ.pdf/32

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੧)

ਬਾਂਹ ਪਸਾਰੀ ਘਟਾ ਗੁਬਾਰੀ॥
ਚਮਕੇਪੁਰਾ ਬਿਜਲੀ ਦਮਕੇ ਧਮਕੇ ਧਰਤੀ ਸਾਰੀ ਕੜਕ ਕਹਾਰੀ॥
ਦਾਦਰ ਮੋਰ ਪਪੀਹੇ ਕੋਲਾਂ ਕਰਨ ਸ਼ੋਰ ਬਿਸਯਾਰੀ ਬੂੰਦਾਂ ਜਾਰੀ॥
ਰਬ ਰਾਖਾ ਲਖਸ਼ਾਹ ਸਸੀ ਦਾ ਵਿਚ ਸੰਦੂਕ ਵਿਚਾਰੀ ਲੈਂਦੀ ਤਾਰੀ॥੮੫॥

ਅੱਡਾ ਨਾਮ ਕਾਰੀਗਰ ਧੋਬਾ ਨਿਤ ਨਦੀ ਪਰ ਆਵੇ ਖੁੰਬ ਚੜਾਵੇ॥
ਮਾਮੂ ਦੀ ਬੁਗਜਾਮ ਦਾਨੀਆਂ ਨੈਨੂਖਾਸ ਜਗਾਵੇ ਦਾਗ ਵੰਜਾਏ॥
ਮਲ ਮਲ ਲਠਾ ਚੁਤਾਰ ਚੂੜੀਆ ਕਮਰਖ ਕੀਮਤ ਪਾਵੇ ਬੇਸ਼ ਬਨਾਵੇ॥
ਕਹਿ ਲਖ ਸ਼ਾਹ ਚੰਦੇਲੀ ਗਠੇ ਅਤਲਿਸ ਅਤ ਚਚਕਾਵੇ ਮਾਇਆ ਲਾਵੇ॥੮੬॥

ਏਕ ਰੋਜ਼ ਓਹ ਬਡੀ ਸਬੇਰੇ ਲੈ ਬਿਸਤਰ ਉਠ ਧਾਇਆ ਨੈਂ ਪਰ ਆਇਆ॥
ਦੇਖ ਬੇਸ਼ ਸੰਦੂਕ ਸੁਨੈਹਰੀ ਹੀਰੇ ਲਾਲ ਜੜਾਇਆ ਕਿਸੇ ਰੁੜਾਇਆ॥
ਮਾਰ ਛਲਾਂਗ ਪਿਆ ਵਿਚ ਜਲ ਦੇ ਰੰਗ ਪਦਾਰਥ ਪਾਇਆ ਕੱਢ ਲਿਆਇਆ॥
ਲਖ ਖੁਸੀਆਂ ਲਖ ਸ਼ਾਹ ਅਤੇ ਨੂੰ ਰਬ ਸਬੱਬ ਲਗਾਇਆ ਭੇਜੇ ਮਾਇਆ॥੮੭॥

ਖੋਲਿਯਾ ਲਿਆਇ ਸੰਦੂਕ ਓਸ ਘਰ ਕੀਤੀ