ਪੰਨਾ:ਕਿੱਸਾ ਸੱਸੀ ਪੁੰਨੂੰ.pdf/35

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


(੩੪)

ਦੀ ਤੈਂ ਦੇ ਸਦਕੇ ਲੈਂਦੀ ਰਾਈ ਘੋਲ ਘੁਮਾਈ॥
ਮਾਹਮੁਖੀ ਭਰ ਆਹ ਸ਼ਾਹ ਲਖ ਬੋਲੀ ਤਾਹਿ ਲਗਾਈ ਵਾਹ ਨ ਕਾਈ॥੯੩॥

ਕਿਸਮਤ ਵਿਚ ਕੰਮਬਖਤੀ ਸਖਤੀ ਤਖਤੀ ਲਖਤੀ ਰੋਈ ਆਜਜ਼ ਹੋਈ॥
ਬਾਪ ਸ੍ਰਾਪ ਆਪ ਸਿਰ ਝਲਿਯਾ ਮੈਂ ਵਿਚ ਪਾਪ ਨਾ ਕੋਈ ਨਹੀਂ ਵਿਚ ਢੋਈ॥
ਜੇ ਹੋਨੀ ਨਾ ਚੁਕਦੀ ਝੁਕਦੀ ਕਦੀ ਸਾਕ ਨਾਂ ਕੋਈ ਕੌਮ ਝੜੋਈ॥
ਹਨ ਲਖਸ਼ਾਹ ਵਿਵਾਹ ਨਾਂ ਕਰਸੀ ਪਰਸਾਂ ਚਾਹ ਯਾ ਦੋਈ ਯਾ ਥਲ ਮੋਈ॥੯੪॥

ਧੋਬਨ ਮਾਂ ਗਮਖਾਰ ਸੱਸੀ ਨੂੰ ਗੋਸ਼ੇ ਬੈਹ ਸਮਝਾਵੇ ਘਣਾ ਡਰਾਵੇ॥
ਏਹ ਬਾਰਤ ਜੇ ਸਣੇ ਬਾਦਸ਼ਾਹ ਸੈਹਰੋਂ ਬਦਰ ਕਰਾਵੇ ਡੇਰ ਨ ਲਾਵੇ॥
ਸਚ ਝੂਠ ਨਿਤਰੇ ਕਚੈਹਰੀ ਜੋ ਡਾਢੇ ਦਿਲ ਆਵੇ ਤਿਵੇਂ ਕਮਾਵੇ॥
ਕਹਿ ਲਖਸ਼ਾਹ ਅਸਾਂ ਦੀ ਤੋਹੇ ਚਾਹ ਡੁਬਾਵੇ ਕੌਨ ਛਡਾਵੇ॥੯੫॥

ਸੁਖਨ ਸਖਤ ਜੋ ਜਰਦੀ ਬਰਦੀ ਕਰਦੀ ਬਾਤ ਨਾ ਬਾਹਰ ਦੁਸ਼ਮਣ ਨਾਹਰ॥
ਨਾ ਕੋਈ ਸੱਕਾ ਬਿਰਾਦਰ ਨਾਦਰ ਨਾ ਕੋਈ ਨਿਕਦੀ ਖਾਹਰ