ਪੰਨਾ:ਕਿੱਸਾ ਸੱਸੀ ਪੁੰਨੂੰ.pdf/37

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੬)

ਇਆ ਅੱਤੇ ਅਤ ਹੋਇ ਤਤੇ॥
ਰਖੇ ਈਮਾਨ ਕੁਰਾਨ ਪੜੇ ਏਹ ਹੈ ਨਾਦਾਨ ਸਿਰ ਛੱਤੇ ਤੰਦ ਨਾ ਕੱਤੇ॥
ਸਾਨੂੰ ਲੋੜ ਨਾ ਕਾਈ ਭਾਈ ਤੁਸਾਂ ਵਿਚੋਲੇ ਘੱਤੇ ਸਾਕ ਸੁਪੱਤੇ॥
ਓਹ ਲਖਸ਼ਾਹ ਗਏ ਲਖ ਮਰਜੀ ਏਹ ਨਾਂ ਲਗਦਾ ਮੱਤੇ ਪਿਛਹਾਂ ਪਰੱਤੇ॥੯੯॥

ਭੇਜ ਗੁਲਾਮ ਸਦਾਯਾ ਅੱਤਾ ਨੀਯਤ ਸ਼ਾਹ ਭੁਲਾਈ ਹਿਰਸ ਵਧਾਈ॥
ਤਖ਼ਤੀਕਰ ਮਾਲੂਮ ਸੱਸੀ ਨੇ ਧੁਰ ਦਰਗਾਹ ਪੌਚਾਈ ਦੇਰ ਨਾ ਲਾਈ॥
ਨਾਵਾਂ ਵਾਚ ਹੋਯਾ ਬਹੁ ਲਾਜਿਮ ਹੋਸ਼ ਬਾਪ ਨੂੰ ਆਈ ਜਾਤੀ ਜਾਈ॥
ਕਹਿ ਲਖਸ਼ਾਹ ਪਛਾਤੀ ਚੌਕੀ ਜੋ ਬਾਲਿਕ ਗਲ ਪਾਈ ਸਾਥ ਰੁੜਾਈ॥੧੦੦॥

ਅਕਸਰ ਅੰਸ ਪਿਯਾਰੀ ਮਾਪੇ ਚਾਹਨ ਧੀ ਮਨਾਈ ਘਰ ਸਦਵਾਈ॥
ਸੱਸੀ ਦਿਤਾ ਜਵਾਬ ਅਗ੍ਯੋਂ ਨਾ ਮੈਂ ਬਾਬਲ ਜਾਈ ਤੁਸਾਂ ਨਾ ਜਾਈ॥
ਬੇਤਕਸੀਰ ਸ਼ੀਰ ਨਹੀਂ ਪੀਤਾ ਵਿਚ ਸੰਦੂਕੇ ਪਾਈ ਚਾਇ ਰੁੜਾਈ॥
ਮੂੰਹ ਲਗਨਾਂ ਲਖ ਪਾਪ ਤੁਸਾਨੂੰ ਸਮਝੋ ਕਰੋ ਦਾਨਾਈ