ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਸੱਸੀ ਪੁੰਨੂੰ.pdf/4

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩)

ਮੁਰੀਦ ਦਰਬਾਰ ਸੁਆਲੀ ਹੈ ਦਾਤਾਰ ਪੁਤ ਪੀਰਾਂ ਹਜ਼ਰਤ ਮੀਰਾਂ॥੫॥

ਖ੍ਵਾਜ ਖਿਜ਼ਰ ਵਰ ਦਾਇਕ ਜਗਮੋਂ ਜਿੰਦਾ ਪੀਰ ਮਨਾਵਾਂ ਜਸ ਗੁਨ ਗਾਵਾਂ॥
ਭੀੜ ਸਮੇ ਆ ਮੱਦਦ ਕਰਦਾ ਅੰਦਰ ਸ਼ਹੁ ਦਰੀਆਵਾਂ ਪਿਛੇ ਥਾਵਾਂ॥
ਪਾਰ ਜੁਲਮ ਦੀ ਲਾਵੇ ਬੇੜੀ ਮੇਲੇ ਵੀਰ ਭਿਰਾਵਾਂ ਬੇਟੇ ਮਾਵਾਂ॥
ਬਖਸ਼ੇ ਲੈਹਰ ਬੈਹਰ ਨੂੰ ਖੋਲੇ ਕਹੀ ਸਿਫਤ ਉਲਮਾਵਾਂ ਤੇ ਫੁਕਰਾਵਾਂ॥੬॥

ਮੋਤੀ ਲੜੀ ਪਰੋਂਦੇ ਸ਼ਾਇਰ ਸੈਤ ਲਾ ਜ਼ਿਮੀਨ ਦਾ ਪਾਵਨ ਚਤ੍ਰ ਸਦਾਵਨ॥
ਸਮਝਨ ਬਚਨ ਰਦੀਫ ਕਾਫੀਆ ਸ਼ੀਰੀ ਸੁਖਨ ਬਨਾਵਨ ਸਭਾ ਰਝਾਵਨ॥
ਨਾਦਰ ਗਲ ਖੁਸ਼ਬੋਆਂ ਵਾਲੇ ਉਸ਼ਨਾਕਾਂ ਨੂੰ ਭਾਵਨ ਅੰਗ ਲਗਾਵਨ॥
ਕਹੁ ਲਖਸ਼ਾਹ ਹੋਨ ਫੁਲ ਅਕ ਦੇ ਖਾਤਰ ਕਦੀ ਨਾਂ ਲਿਯਾਵਨ ਜਲ ਬਲ ਜਾਵਨ॥੭॥

ਅਸਲੋਂ ਨਕਲ ਉਤਾਰੇ ਸ਼ਾਇਰ ਅਕਲ ਫਿਕਰ ਜੋ ਆਈ ਆਖ ਸੁਨਾਈ॥
ਕਿੱਸਾ ਥੋੜਾ ਮਤਲਬ ਬਹੁਤਾ ਮਾਖਨ ਰੋਲ ਲ੍ਯਾਈ ਛਾਹ ਵੰਜਾਈ॥