ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
(੩੯) ਰੋਜ਼ ਗੁਜਾਰੇ ਭਏ ਨਿਯਾਰੇ॥ ਖੁਸ਼ੀ ਕਰੋੜ ਚਕੋਰ ਸ਼ਾਹਲਖ ਹੋਗ ਏਹ ਚਾਨਣ ਸਾਰੇ ਮਿਟੇ ਅੰਧਾਰੇ॥੧੦੭॥ ਤਹਾਂ ਏਕ ਤਸਵੀਰ ਅਜਾਇਬ ਹੋਰ ਨਾ ਉਸਦੇ ਸਾਨੀ ਦੇਖ ਰਝਾਨੀ॥ ਸਦਮੁ ਸਵੱਰ ਪੁਛਿਆ ਸੱਸੀ ਮਿਠੀ ਹੋਇ ਜਿਬਾਨੀ ਪਤਾ ਨਸ਼ਾਨੀ॥ ਜਿਸਦੀ ਤੈਂ ਏਹ ਲਿਖੀ ਮੂਰਤ ਸੂਰਤ ਕੌਨ ਨੁਰਾਨੀ ਮਾਹ ਪੇਸ਼ਾਨੀ॥ ਲਖ਼ਸ਼ਾਹ ਆਖ ਸੁਨਾਵੀਂ ਹੋਵੀ ਮੁਸ਼ਕਿਲਾਤ ਆਸਾਨੀ ਦੁਹੀ ਜਹਾਨੀ॥੧੦੮॥ ਹੋਤ ਅਲੀ ਗਢ ਕੇਚਮ ਅੰਦਰ ਆਹਾ ਸਾਹਿਬ ਬਲਦਾ ਮਾਲਕ ਥਲਦਾ॥ ਅਕੱਠੇ ਰਹਿਨ ਬਾਘ ਬਕਰੀ ਬੱਧਾ ਟੱਲ ਅਦਲ ਦਾ ਹੁਕਮ ਨ ਟਲਦਾ॥ ਤਿਸ ਦਿਨ ਘਰ ਸ਼ਾਹਜ਼ਾਦਾ ਪੁੰਨੂੰ ਭਿੰਨਾ ਅਤਰ ਸੰਦਲਦਾ ਕੋਟ ਅਕਲਦਾ॥ ਕਹਿ ਲਖਸ਼ਾਹ ਮਾਹ ਸਮ ਸੂਰਤ ਫਿਰਿਆ ਹੱਥ ਫਜਲਦਾ ਰਬ ਅਜਲਦਾ॥੧੦੯॥ ਸੈਰ ਬਾਗ ਦਾ ਕਰਕੇ ਫੇਰ ਜਬ ਸਾਥ ਸਈਆਂ ਘਰ ਆਈ ਛਬ ਕੁਮਲਾਈ॥ ਝੁਰਦੀ ਘਣਾਂ ਜੁਲੇਖਾਂ ਜੈਸੀ ਉਠਦੀ ਲੈਹਰ ਸਵਾਈ ਕੈਹਰ ਸਤਾਈ॥ ਬਿਰਹੋਂ ਨਾਗ ਅਨਜਾਨੇ ਡੱਸਿਆ ਜਾਲਿਮ ਰੂਪ