ਪੰਨਾ:ਕਿੱਸਾ ਸੱਸੀ ਪੁੰਨੂੰ.pdf/44

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(43)

ਕੁਲੀਯਾਤ ਮੰਗਾਇਆ ਰਹੇ ਮੁਤਾਲਿਆ ਕਰਦੇ ਕੰਦਸਮਰਦੇ॥
ਲੈ ਕਾਨੂਨ ਬੂਅਲੀ ਸੀਨਾ ਦੇ ਤਾ ਬਾਹਿਸ ਖੁਦ ਕਰਦੇ ਨਜ਼ਰਾਂ ਧਰਦੇ॥
ਕਹਿ ਲਖ ਸ਼ਾਹ ਜਰਾਹਿ ਤਹਿ ਵਿਚ ਦੇਖਨ ਵਲੇ ਘਰਦੇ ਏਧਰ ਉਧਰ ਦੇ॥੧੧੯॥

ਸੁਰਹ ਅਸਬਾਬ ਨਾ ਰਖਦੇ ਖਾਤਰ ਵਹੁ ਹਕੀਮ ਹੈਂ ਭਾਰੇ ਅਤ ਉਜਿਆਰੇ॥
ਅਖਤਿਆਰਾਤ ਬਦੀ ਅਕ ਸਾਇਆ ਸਸ ਆਗੇ ਜਿਉਂ ਤਾਰੇ ਏਹ ਗਨਕਾਰੇ॥
ਤਿੱਬ ਅਕਬਰ ਦਸਤੂਰ ਕਾਦਰੀ ਔਰ ਮੁਫ਼ੱਰਾ ਕਿਨਾਰੇ ਕੌਨ ਵਿਚਾਰੇ॥
ਜੋ ਧਨੰਤਰ ਦੇ ਆਹੇ ਚੇਲੇ ਲੈ ਗ੍ਰੰਥ ਸਰਕਾਰੇ ਪਹੁੰਚੇ ਸਾਰੇ॥੧੨੦॥

ਮਰਜ ਏਸਕੋ ਮਾਲੀ ਖੌਲੀਆ ਹਰ ਇਕ ਇਓਂ ਫ਼ਰਮਾਵੇ ਤਰਹ ਬਤਾਵੇ॥
ਮਾਨਿੰਦ ਕਤਰਬ ਆਬੀ ਜਾਨਵਰ ਹਰਕਤ ਹਰਦਮ ਧਾਵੇ ਸਬਰ ਨਾ ਆਵੇ॥
ਕਰੇ ਇਲਾਜ ਆਵਲੀ ਮੁੰਜਿਸ਼ ਬਾਦ ਜੁਲਾਬ ਕਰਾਵੇ ਗੁਸਾਕਢਾਵੇ॥
ਜੇ ਮਾਜੂਨ ਸ਼ਿਤਾਬ ਸ਼ਾਹ ਲਖ ਅਫ਼ਤੇਮੂੰ ਦੇਹ ਖਾਵੇ ਦਰਦ ਵੰਜਾਵੇ॥੧੨੧॥