ਪੰਨਾ:ਕਿੱਸਾ ਸੱਸੀ ਪੁੰਨੂੰ.pdf/48

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(47)

ਨਾ ਕਰਦੀ ਜ਼ਰਦੀ ਝਾਲਰ ਬਾਰੀ ਬਾਲ ਪਸਾਰੀ॥
ਗ਼ੈਰ ਮਰਦ ਮਤ ਹੋਵੇ ਦੀਵਾਨਾ ਦੇਖ ਹੁਸਨ ਛਬ ਭਾਰੀ ਖ਼ੌਫ਼ ਗੁਫ਼ਾਰੀ॥
ਕਹਿ ਲਖ ਸ਼ਾਹ ਮਾਹ ਸਮ ਸੂਰਤ ਬਨੀ ਚਕੋਰ ਵਿਚਾਰੀ ਲਗਰਹੀ ਯਾਰੀ॥੧੩੦॥

ਬਰਸ ਰੋਜ਼ ਜਬ ਭਯਾ ਕੇਚਮੋਂ ਉਠ ਸੁਦਾਗਰ ਆਏ ਮਾਲ ਲਿਆਏ॥
ਤਾਂ ਤੇ ਆਏ ਭੰਬੋਰ ਸ਼ਹਿਰ ਵਿਚ ਰਾਜ ਘਾਟ ਅਟਕਾਏ ਚਾਇ ਉਤਰਾਏ॥
ਨਿਗਹ ਬਾਨ ਲੈ ਖਬਰੇ ਸ਼ਿਤਾਬੀ ਪਾਸ ਸੱਸੀ ਦੇ ਧਾਏ ਸੁਖਨ ਸਜਾਏ॥
ਕਹ ਲਖ ਸ਼ਾਹ ਚਾਹਿ ਰੱਬ ਪੂਰੀ ਮਲਕ ਹਜੂਰ ਬੁਲਾਏ ਨੇੜ ਬਿਠਾਏ॥੧੩੧॥

ਬੱਬਨ ਔਰ ਬੰਬੀਹਾ ਦੋਵੇਂ ਆਹੇ ਮਲਕ ਦੀਦਾਰੀ ਬਾਹੀ ਭਾਰੀ॥
ਸੁਤਰ ਕਤਾਰਾਂ ਸਾਥ ਹਜ਼ਾਰਾਂ ਮਗਰ ਹੋਤ ਅਨੁਸਾਰੀ ਬੇ ਸੁਮਾਰੀ॥
ਮਤਲਬ ਕਾਰ ਸੱਸੀ ਦੁਨਹਾਂ ਨੂੰ ਕਰੇ ਜ਼ਿਆਫਤ ਭਾਰੀ ਖਾਤਰ ਦਾਰੀ॥
ਕੌਣ ਸਿਫਤ ਲਖਸ਼ਾਹ ਪੰਨੂੰ ਵਿਚ ਪੁਛਦੀ ਹੋਏ ਵਿਚਾਰੀ ਕਹਿਨ ਬਪਾਰੀ॥੧੩੨॥

ਹੁਸਨ ਪੁੰਨੂੰ ਪਰ ਯੂਸਫ਼