ਪੰਨਾ:ਕਿੱਸਾ ਸੱਸੀ ਪੁੰਨੂੰ.pdf/53

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੫੨)

ਵਿਚੋਲੇ ਝੂਠ ਨਾ ਬੋਲੇ॥
ਧਰੇ ਧੀਰ ਜੇ ਪੀੜਵੰਡਾਊਂ ਰੋ ਰੋ ਪਾਓ ਨਾ ਫੋਲੇ ਨੈਨ ਮਮੋਲੇ॥
ਸ਼ੁਤਰ ਚਾਲਾਕ ਅੱਰਾਕ ਜੋ ਹੈਸਨ ਲਾਖਾਂ ਵਿਚੋ ਟੋਲੇ ਉਡਨ ਖਟੋਲੇ॥
ਕਹਿ ਲਖਸ਼ਾਹ ਕਚਾਵੇ ਕਸਦਿਆਂ ਓਹ ਅਸੀਲ ਅਡੋਲੇ ਜਰਾ ਨਾ ਬੋਲੇ॥੧੪੪॥

ਰਾਤੋ ਰਾਤੀ ਭਰੇ ਕੇਚਮੋ ਲਈਆਂ ਪਕੜ ਮੁਹਾਰਾਂ ਸੁਤਰ ਸਵਾਰਾਂ॥
ਮਜਲੀ ਪਹੁੰਚੇ ਆ ਭੰਬੋਰ ਵਿਚ ਡਿਠੀਆਂ ਬਾਗ ਬੁਹਾਰਾਂ ਲੰਘ ਥਲਬਾਰਾਂ॥
ਫਲ ਫੁਲ ਕਰੇ ਵੈਰਾਨ ਬਲੋਚਾਂ ਦਿਤੀਆਂ ਧੁਰ ਅਖਬਾਰਾਂ ਜਾ ਰਖਵਾਰਾਂ॥
ਲਖ ਸ਼ਾਹ ਲਮੜੇ ਵਾਲ ਉਨਹਾਂ ਦੇ ਵਾਟਵੀਆਂ ਦਸਤਾਰਾਂ ਸਿਰੀਂ ਉਲਾਰਾ॥੧੪੫॥

ਸੁਨ ਏਹ ਬਾਤ ਤਮਕ ਸ਼ਾਹਜ਼ਾਦੀ ਰਲ ਸਖੀਆਂ ਸੰਗ ਧਾਈ ਇਉਂ ਦਿਲ ਆਈ॥
ਜੇ ਏਹ ਲਿ੍ਯਾਏ ਹੋਤ ਪੁੰਨੂੰ ਨੂੰ ਤਾਂ ਮੈਂਡੇ ਸੁਖ ਦਾਈ ਘੋਲ ਘੁਮਾਈ॥
ਜੇ ਕਰਵਾਨੇ ਖਾਲੀ ਆਏ ਹੋਏ ਮੋਏ ਮੌਤ ਲਿ੍ਯਾਏ ਜੂਹ ਪਰਾਈ॥
ਦੇਨਦਾਰ ਲਖ ਬਨਾਂ ਯਾਰਦੀ ਜੇ ਅਣਭੋਲ ਲੜਾਈ ਕਰਸਾਂ ਕਾਈ॥੧੪੬॥

ਤੁਰਦੀ ਲਟਕ ਮਰੋੜ ਮਟਕਸੇ ਕਟਕ ਸਈਆਂ