ਪੰਨਾ:ਕਿੱਸਾ ਸੱਸੀ ਪੁੰਨੂੰ.pdf/57

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


(੫੬)

ਜੁਵਾਬ ਪੁੰਨੂੰ ਥੋਂ ਲੈਕੇ ਹੋਇ ਲਾਚਾਰ ਸਿਧਾਏ ਪੇਸ਼ ਨਾ ਜਾਏ॥
ਲਖਸ਼ਾਹ ਰਚਿਆ ਇਸ਼ਕ ਜਿਨਾਂ ਤਨ ਮਿਟਦੇ ਨਹੀਂ ਮਿਟਾਏ ਹੋਨ ਸਵਾਏ॥੧੫੫॥

ਸੋਚ ਬਲੋਚ ਕਰੇ ਓਹ ਦਿਲ ਵਿਚ ਹੋਤ ਪੁੰਨੂੰ ਜਿਸ ਆਂਦਾ ਬਹੁ ਪਛਤਾਂਦਾ॥
ਕੀ ਜਵਾਬ ਜਾ ਦੇਵਗ ਅਲੀ ਨੂੰ ਵਤਨ ਨਹੀ ਹੁਨ ਜਾਂਦਾ ਹੁਕਮ ਇਥਾਂਦਾ॥
ਹੋਸੀ ਗੋਰ ਭੰਬੋਰ ਸ਼ੈਹਰ ਵਿਚ ਬਨਿਆ ਚੋਰ ਥਲਾਂਦਾ ਕੇਚਮ ਇਖਾਂਦਾ॥
ਜੇ ਲਖਸ਼ਾਹ ਖੁਦਾਵੰਦ ਆਂਦਾ ਕਰੂੰਗੁ ਜੁਮਾਲ ਤੁਸਾਂ ਦਾ ਸੈਰ ਥਲਾਂਦਾ॥੧੫੬॥

ਹੋਤ ਅਲੀ ਸਿਰਤਾਜ ਪਾਸ ਧੁਰ ਜਾਇ ਕਹਿਆ ਕਰਵਾਨਾ ਸੁਨ ਸੁਲਤਾਨਾ॥
ਕੀਆਂ ਅਸੀਰ ਜੰਜੀਰ ਜੁਲਫ ਘਤ ਸੱਸੀ ਹੋਤ ਦੀਵਾਨਾ ਲਾ ਯਰਾਨਾ॥
ਕੇਚਮ ਸ਼ੈਹਰ ਨ ਯਾਦ ਪੁੰਨੂੰ ਨੂੰ ਦੇਖ ਭੰਬੋਰ ਰਵਾਨਾ ਦੇਸ ਬਗਾਨਾ॥
ਲਖੀਂ ਹਥ ਨਾ ਆਵਨ ਲਖਸ਼ਾਹ ਪੂਤ ਬਨੀਯਾਦ ਜਹਾਨਾ ਦੌਲਤ ਜਾਨਾ॥੧੫੭॥

ਹੋਤ ਅਲੀ ਜਦ ਸੁਣੀ ਬਾਤ ਏਹ ਹੋਸ਼ ਰਹੀਯੋ ਨਾ ਕਾਈ ਵਿਹੁ ਤਨ ਧਾਈ॥
ਹੋਇ ਮੂਰਛਾ ਗਿਆ