ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਸੱਸੀ ਪੁੰਨੂੰ.pdf/58

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(57)

ਧਰਤ ਪਰ ਜਾਨ ਲਬਾਂ ਪੁਰ ਆਈ ਦਰਦ ਸਤਾਈ॥
ਝੁਰਦਾ ਵਾਂਗ ਯਾਕੂਬ ਪੈਗ਼ੰਬਰ ਕਾਦਰ ਕਲਮ ਵਗਾਈ ਬਿਪਤਾ ਪਾਈ॥
ਉਮਰ ਤੁਮਰ ਸੁਮਰਾ ਸ਼ਾਹਬਾਨੋ ਰੋਂਦੇ ਤੀਨੋ ਭਾਈ ਨਾਲੇ ਮਾਈ॥੧੫੮॥

ਲੈ ਗਏ ਹੋਤ ਭੰਬੋਰ ਲਾਲ ਨੂੰ ਛਡ ਆਏ ਕਰ ਦਾਰੀ ਠਗ ਬਿਜਾਰੀ॥
ਮਿਸਰ ਬੀਚ ਜਿਉਂ ਯੂਸਫ ਤਾਈਂ ਆਏ ਬੇਚ ਬੁਪਾਰੀ ਕਰ ਜ਼ਰ ਪਿਆਰੀ॥
ਕੇਚਮ ਸ਼ੈਹਰ ਫਰਾਕ ਪੁਨੂੰ ਦੇ ਰੋਂਦੇ ਸਭ ਨਰ ਨਾਰੀ ਜੋ ਹਿਤਕਾਰੀ॥॥
ਜ੍ਯੋਂ ਚਕੋਰ ਲਖ ਸ਼ਾਹ ਮਾਹ ਨੂੰ ਢੂੰਡਣ ਰਾਤ ਅੰਧਾਰੀ ਬਨੀ ਲਾਚਾਰੀ॥੧੫੯॥

ਘਰ ਵਿਚ ਬੇਗਮ ਹੂਰ ਪੁਨੂੰ ਦੀ ਆਹੀ ਨਾਮ ਗੁਦਾਈ ਬ੍ਰਿਹੋਂ ਸਤਾਈ॥
ਜੇਵਰ ਚੀਰ ਉਤਾਰ ਓਸਨੇ ਖਾਕ ਸਿਰੇ ਪਰ ਪਾਈ ਦੇ ਦੁਹਾਈ॥
ਬਾਰ ਬਾਰ ਇਉਂ ਕਹਿੰਦੀ ਮੈਕੋਂ ਕਿਉਂ ਜਣ ਰਖਿਆ ਮਾਈ ਮੌਤ ਨਾਂ ਆਈ॥
ਲਖਸ਼ਾਹ ਮਿਲੇ ਸ੍ਰਾਪ ਸੱਸੀ ਨੂੰ ਪੈਸੂ ਆਹ ਪਰਾਈ ਖੈਰ ਨਾ ਕਾਈ॥੧੬੦॥

ਦੇਖ ਗੁਦਾਈ ਤਰਫ ਸਈਆਂ ਸਭ ਆਜਜ਼ ਹੋਈਆਂ ਪਲ