ਪੰਨਾ:ਕਿੱਸਾ ਸੱਸੀ ਪੁੰਨੂੰ.pdf/59

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


(58)

ਵਿਚ ਰਹੀਆ ਨਾ ਬਲ ਵਿਚ॥
ਫਟ ਗਏ ਜਿਗਰ ਧਰਤ ਪਰ ਲੇਟਨ ਜਿਉਂ ਮਛ ਥੋੜੇ ਜਲ ਵਿਚ ਰੂਹ ਖਲੱਲ ਵਿਚ॥
ਬਾਝ ਪੁਨੂੰ ਕੁਝ ਹੋਰਨਾ ਸੁਝਦਾ ਸ਼ੋਰ ਪਿਯਾ ਜਿਉਂ ਦਲ ਵਿਚ ਚੈਨ ਨ ਥਲ ਵਿਚ॥
ਲਖਸ਼ਾਹ ਖੁਸ਼ੀ ਭੰਬੋਰ ਸੱਸੀ ਲੈ ਬੈਠੀ ਯਾਰ ਬਗਲ ਵਿਚ ਰੰਗ ਮਹੱਲ ਵਿਚ॥੧੬੧॥

ਮਲ ਵਟਣਾ ਕਰ ਮੱਜਨ ਨਾਤੀ ਕੰਘੀ ਵਾਹ ਬਨਾਇਆ ਸੀਸ ਗੁੰਦਾਇਆ॥
ਮੌਲੀ ਮਾਂਗ ਸੰਧੂਰ ਭਰਾਈ ਮਾਥੇ ਤਿਲਕ ਝੜਾਇਆ ਬਿੰਦਲੂ ਲਾਇਆ॥
ਸੁਰਖੀ ਲਗੀ ਹਥੇਲੀ ਮਹਿੰਦੀ ਚੰਦਨ ਲੇਪ ਕਰਾਇਆ ਅੰਚਲ ਪਾਇਆ॥
ਪਹਿਨ ਫੂਲ ਲਖਸ਼ਾਹ ਸਸੀ ਨੇ ਜੁਲਫੀਂ ਅਤਰ ਲਗਾਇਆ ਧੂਪ ਧੁਖਾਇਆ॥੧੬੨॥

ਕੀਮ ਖਾਬ ਜ਼ਰਬਫਤ ਦੁਸ਼ਾਲੇ ਤੁਆਸ ਬਾਦਲੇ ਜ਼ਰੀਆਂ ਕਿਸਮਾਂ ਖਰੀਆਂ॥
ਛੀਵੀ ਖਜੂਰ ਕਪੂਰ ਧੂੜੀਆ ਬੇਸਚੂੜੀਆਂ ਪਹਿਰੀਆ ਲਾਇਕ ਵਰੀਆਂ॥
ਰਾਜ ਮੈਲ ਸਾਂਟਲ ਔ ਕਲੰਦਰੀ ਤਾਕਤਛੀਟ ਬੰਦਰੀਆਂ ਬਹੁਰੰਗ ਭਰੀਆਂ॥
ਗੁਲ ਬਦਨਾਂ ਦਰਯਾਈਆਂ ਲਖ ੨