ਪੰਨਾ:ਕਿੱਸਾ ਸੱਸੀ ਪੁੰਨੂੰ.pdf/6

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

( ੫ )

ਬਹੁ ਭਾਂਤ ਪਾਇਲਾ ਘੋੜੇ ਬਾਨ ਗਹੀਰੇ ਸੋਹਨ ਨੇਰੇ॥
ਕਈ ਪਲਟਣਾਂ ਛੋਲਦਾਰੀਆਂ ਸਾਥ ਕਨਾਤਾਂ ਡੇਰੇ ਸਜੇ ਚੁਫੇਰੇ॥
ਸਤਰੰਜੀ ਮਸਨੰਦ ਕਲੀਚੇ ਵਿਛਦੇ ਫਰਸ਼ ਚੰਗੇਰੇ ਸੰਝ ਸਵੇਰੇ॥੧੧॥

ਖਾਸ ਗੁਲਾਮ ਫਰਾਸ਼ ਤਹਾਂ ਲਖ ਕਰਦੇ ਅਪਨੀਆਂ ਕਾਰਾਂ ਵਿਚ ਦਰਬਾਰਾਂ॥
ਬੇਸ਼ ਕੁਰਸੀਆਂ ਚੰਦਨ ਚੌਕੀ ਮੂਹੜੇ ਪਲੰਘ ਹਜ਼ਾਰਾਂ ਸਜੇ ਅਪਾਰਾਂ॥
ਬਿਛੇ ਬਛਾਵਨੇ ਧਰੇ ਸਰਾਣੇ ਤਕੀਏ ਅਤਰ ਹੁਲਾਰਾਂ ਫੂਲ ਬਹਾਰਾਂ॥
ਰੈਹਨ ਪਾਸ ਸਰਕਾਰਾਂ ਖੋਜੀ ਕਹਿ ਲਖ ਖਿਦਮਤਗਾਰਾਂ ਸੁੰਦਰ ਨਾਰਾਂ॥੧੨॥

ਅਰਨੇ ਹਰਨ ਗੋਰ ਖਰ ਗੈਂਡੇ ਹੁੰਡੀ ਸੇਟ ਕਰੇਲੇ ਘਾਸ ਚਰੇਲੇ॥
ਸ਼ੇਰ ਜੇਰ ਕਰ ਪਾਇ ਪਿੰਜਰੇ ਪਕੜੇ ਬਾਘ ਬਘੇਲੇ ਮਿਰਗ ਮਰੇਲੇ॥
ਵੇਖਨ ਉਹ ਦਮ ਲੋਕ ਹਜਾਰਾਂ ਬੁੱਢੇ ਔਰ ਨਵੇਲੇ ਸੰਝ ਸਵੇਲੇ॥
ਕਹੁ ਲਖਸ਼ਾਹ ਮੁਲਕ ਦਾ ਵਾਲੀ ਚੜ ਸਿਕਾਰ ਨਿਤ ਖੇਲੇ ਅੰਦਰ ਬੇਲੇ॥੧੩॥