ਪੰਨਾ:ਕਿੱਸਾ ਸੱਸੀ ਪੁੰਨੂੰ.pdf/66

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


(੬੫)

ਬੈਤ ਰੁਬਾਈਆਂ ਕਹਿ ਲਖ ਗਜ਼ਲਾਂ ਘਣੀਆਂ ਉਮਦਾ ਭਣੀਆਂ॥੧੮੦॥

ਸਕਤ ਮਨਾਇ ਅਲਾਪਿ੍ਯੋ ਭੈਰੋ ਹੈ ਅਨੂਪ ਸੁਰ ਜਾਂਕੀ ਗਤ ਅਤ ਬਾਂਕੀ॥
ਬਿੰਗਾਲੀ ਅਸਨੇਹ ਬਿਲਾਵਲ ਅਰ ਪੁਨ ਯਾਂਕੀ ਰਾਗਨੀ ਤਾਂਕੀ॥
ਲਲਤ ਬਿਲਾਵਲ ਅਰ ਬਰ ਪੰਚਮ ਮਾਧੋ ਮਧਰ ਕਹਾਂਕੀ ਲੜੀ ਫੁਲਾਂਕੀ॥
ਦੇਉ ਸਾਂਖ ਬਿੰਗਾਲ ਨਾਲ ਛਬ ਸੋਹੇ ਅਸ਼ਟ ਸੁਤਾਂਕੀ ਅੰਸ ਸੁਰਾਂ ਕੀ॥੧੮੧॥

ਧਵਲ ਸਰੀ ਕੁੰਭਾਰ ਕੁੰਭਾਰੀ ਸੋਹਿ ਬਿਲਾਵਲ ਅਲੀਆਂ ਆਨੰਦਕਲੀਆਂ॥
ਚਾਦ ਸਟੀ ਅਰ ਭਲਾ ਸੋਹੇ ਅਰ ਭੈਰੋ ਸੰਗ ਖਲੀਆਂ ਸਾਜਾਂ ਰਲੀਆਂ॥
ਮਾਲ ਕੌਂਸ ਗਾਵੈ ਸੰਗਲਾਵੈ ਨਾਰੀ ਪਾਚੋਂ ਵਲੀਆਂ ਰੰਗ ਰਸ ਪਲੀਆਂ॥
ਗੋਂਡ ਸਿਰੀ ਬਿਹਾਗ ਗੰਧਾਰੀ ਸੋਹਿ ਧਨਾਸਰ ਭਲੀਆਂ ਮਿਸਰੀ ਡਲੀਆਂ॥੧੮੨॥

ਚੰਦਰ ਕਾਸ ਮਿਸਟਾ ਕਮ ਵਾਰਗ ਕੌਂਸਕ ਭਵਰ ਮਿਲਾਵੈ ਫੂਲ ਸੁਹਾਵੈ॥
ਮਾਰੂ ਮਸਤ ਸਾਥ ਪੁਨ ਖੋਖਰ ਨਨਦਨ ਆਠ ਗਿਨਾਵੈ