ਪੰਨਾ:ਕਿੱਸਾ ਸੱਸੀ ਪੁੰਨੂੰ.pdf/68

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੭)

ਕੁੰਤਲ ਸੁਤ ਰਾਮਾ ਚੰਪਕ ਲੁਭਲ ਬੇਲੀ ਗਲ ਅਲਬੇਲੀ॥
ਔਰ ਕਲੰਗ ਹਮਾਲ ਨਾਲ ਉਸ ਅਠ ਸਤ ਫੂਲ ਰਵੇਲੀ ਕਿਧੌ ਚਿਬੇਲੀ॥
ਐਮਨ ਸਜਤ ਕੁੰਭਾਰ ਪਨੇਰੀ ਰੁਦ੍ਯਾਨੀ ਸ਼ਿਵੇਲੀ ਨਾਰ ਰਵੇਲੀ॥੧੮੬॥

ਜੈਜੈਵੰਤ ਮਲਾਰ ਚੇਰੀਆਂ ਸਾਥੋਂ ਛੈਲ ਛਬੀਲਾਂ ਉਮਦਾ ਡੀਲਾਂ॥
ਕਰੈਂ ਨਿਰਤ ਮਾਹਬੂਬ ਬਤਾਵੈਂ ਗਾਵੇਂ ਖੂਬ ਅਸੀਲਾਂ ਰਸ ਵਿਚ ਜ਼ੀਲਾਂ॥
ਤਤਥਈ ਤਾਥਈ ਤਤਥਈ ਗਤ ਲਈ ਮਾਨੋ ਕਾਮਨ ਕੀਲਾਂ ਕਰੇਂ ਰਸੀਲਾਂ॥
ਏਹ ਦੀਪਕ ਦੇ ਸਾਥ ਸ਼ਾਹ ਲਖ ਟੁਰਦੀਆਂ ਲਟਕ ਰੰਗੀਲਾਂ ਮਾਨਿੰਦ ਫੀਲਾਂ॥੧੮੭॥

ਸ੍ਰੀਰਾਗ ਗਾਵੈਂ ਸੰਗਲਾਵੈ ਕਰਨਾਟੀ ਬੈਰਾਰੀ ਸਿੰਧਵੀ ਪਿਆਰੀ॥
ਰਾਮਕਲੀ ਪੁਨ ਭਲੀ ਰਲੀ ਪੁਨ ਗੌਡੀ ਪਾਚੋਂ ਨਾਰੀ ਗੁਲ ਉਜ੍ਯਾਰੀ॥
ਗੁਜ ਗੰਭੀਰ ਗੌੜ ਸਿੰਧ ਕੁੰਭ ਗੰਭੀਰ ਦੀਦਾਰੀ ਮਾਲ ਪ੍ਯਾਰੀ॥
ਆਨੋ ਨੰਦਨ ਰੰਗ ਰਸ ਭਿਨੇ ਜੜੇ ਨਗੀਨੇ ਕਾਰੀ ਕ੍ਰਿਸ਼ਨ ਮੁਰਾਰੀ॥੧੮੮॥

ਮਾਲਸਿਰੀ ਸਸ ਰੇਖਾ ਕੁੰਭੀ ਬਿਛੀ