ਪੰਨਾ:ਕਿੱਸਾ ਸੱਸੀ ਪੁੰਨੂੰ.pdf/71

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


(70)

ਠ ਚਲਦੇ ਸਾਥ ਨ ਰਲਦੇ॥
ਅੰਦਰ ਕੁਫਰ ਕਹਾਵਨ ਮੋਮਨ ਬੁਰਿਆਈਓਂ ਨਾ ਟਲਦੇ ਵਾਸੀ ਥਲਦੇ॥
ਲਖ ਸ਼ਾਹ ਆਇ ਭੰਬੋਰ ਪਨੂੰ ਨੂੰ ਪਾਏ ਪੇਚ ਅਕਲ ਦੇ ਮਿਲ ਵਿਚ ਗਲ ਦੇ॥੧੯੫॥

ਸ਼ਾਹਜ਼ਾਦੇ ਬਹੁ ਕੀਤੀ ਖ਼ਾਤਰ ਮਿਲੇ ਵਤਨ ਦੇ ਭਾਈ ਖੁਸ਼ੀ ਸਵਾਈ॥
ਹਸ ੨ ਬਾਤਾਂ ਕਰਨ ਮਿੱਠੀਆਂ ਦਿਲਾਂ ਵਿਚ ਖੁਟਿਆਈ ਪ੍ਰੀਤ ਜਗਾਈ॥
ਠਗ ਬਨਾਰਸੀ ਯਾ ਓਹ ਫੰਦਕ ਦਾਮ ਫਿਰੇਬ ਵਿਛਾਈ ਕਰ ਵਡਿਆਈ॥
ਏਹ ਜੋੜੀ ਜਗ ਰਹੇ ਸਲਾਮਤ ਕਹਿ ਲਖਸ਼ਾਹ ਸਫਾਈ ਦਿਸਦੀ ਦਾਈ॥੧੯੬॥

ਵਿਚ ਭੰਬੋਰ ਦੇ ਭਾਵ ਅਸਾਕੋ ਹੁਕਮ ਤੁਸਾਂ ਦਾ ਜ਼ਾਰੀ ਘਰ ਸਰਦਾਰੀ॥
ਘਿਨਸਾਂ ਮਾਲ ਜ਼ੱਕਾਤ ਨਾ ਭਰਸਾਂ ਕਰਸਾਂ ਅਸਾਂ ਬੁਪਾਰੀ ਉਮਰ ਅਸਾਰੀ॥
ਮਕਰਾਂ ਨਾਲ ਵਸਾਹੇ ਦੋਨੋਂ ਕਰਦੇ ਖਾਤਰਦਾਰੀ ਨਰ ਅਰ ਨਾਰੀ॥
ਸੱਜਨ ਜਾਂਨ ਲਖ ਸ਼ਾਹ ਸੱਸੀ ਨੇ ਮਹਿਲੀ ਧਾੜ ਉਤਾਰੀ ਅਕਲੋਂ ਹਾਰੀ॥੧੯੭॥

ਅਜਵਾਇਨ ਖੁਰਸਾਨੀ ਕਾਹੂ ਅਰ ਖਸਖਾਸ ਮੰਗਾਈ ਪੀਸ ਮਿਲਾਈ॥
ਫੂਲ ਕਾਸਨੀ ਕਾੜ ਬਨਫ਼ਸਾਂ ਗਰੀ