ਪੰਨਾ:ਕਿੱਸਾ ਸੱਸੀ ਪੁੰਨੂੰ.pdf/75

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(74)

ਨੈਨ ਨਾ ਚੈਨ ਜਿਗਰ ਨੂੰ ਆਨ ਬਣੇ ਦੁਖ ਭਾਰੇ ਆਂਹੀ ਮਾਰੇ॥
ਪਟ ਪਟ ਬਾਰ ਉਲਾਰ ਦੇ ਕਰ ਹਾਰ ਸ਼ਿੰਗਾਰ ਉਤਾਰੇ ਧਰ ਪਰ ਡਾਰੇ॥
ਡਾਰ ਵਿਸਾਰ ਕੁੰਜ ਜਿ੍ਯੋਂ ਕੂਕੇ ਪਲ ਪਲ ਯਾਰ ਚਿਤਾਰੇ ਸਿਦਕ ਨ ਹਾਰੇ॥
ਦੋਸ ਨਹੀ ਲਖਸ਼ਾਹ ਪੁਨੂੰ ਵਿਚ ਹੋਤ ਗਏ ਕਰ ਕਾਰੇ ਹਾਇਸਯਾਰੇ॥੨੦੭॥

ਦੋਜਖ ਬੀਚ ਨਹੀ ਦੁਖ ਐਸਾ ਜੈਸਾ ਯਾਰ ਵਿਛੋੜੇ ਜਿਗਰੇ ਫੋੜੇ॥
ਉਠਦਾ ਸੂਲ ਹੂਲ ਕਰ ਪੈਂਦਾ ਦੇਂਦਾ ਖੂਬ ਮਰੋੜੇ ਖੂਨ ਨਿਚੋੜੇ॥
ਹਟਕੇ ਧੋਬਨ ਮਾਉ ਸੱਸੀ ਨੂੰ ਅਜਲ ਥਲਨ ਜਮ ਥੋੜੇ ਦਮ ਰਹੇ ਥੋੜੇ॥
ਜਿਵੇ ਅਮਾਵਸ ਰੈਨ ਸ਼ਾਹ ਲਖ ਲਖ ਲਖ ਦੁਖੀ ਚਕੋਰੇ ਨੈਨ ਨਾ ਜੋੜੇ॥੨੦੮॥

ਰੰਗ ਜਰਦ ਦਮ ਸਰਦ ਭਰੇ ਹਾਈਆਂ ਕਰਦ ਵਗਾਈ ਤਨ ਵਿਚ ਸਬਰ ਨਾ ਮਨ ਵਿਚ॥
ਖੁਲੇ ਬਾਰ ਰਿਪ ਛਾਯੋ ਮੁਖ ਜ੍ਯੋਂ ਸਸ ਬਿਕਸੇ ਤਪਵਣ ਵਿਚ ਜਾਂ ਝਬ ਘਣ ਵਿਚ॥
ਜਿਉ ਸੁਦਾਗਰ ਝੁਰਦਾ ਆਕਰ ਮਾਲ ਛਿਨਾ ਕਰ ਬਨ ਵਿਚ ਤਹਿਗ ਗਵਨ ਵਿਚ॥
ਮਾਉ ਸੱਸੀ ਨੂੰ ਕਹੇ ਸ਼ਾਹਲਖ ਰਖ ਲੱਜ ਬੈਠ ਅਮਨ