ਪੰਨਾ:ਕਿੱਸਾ ਸੱਸੀ ਪੁੰਨੂੰ.pdf/76

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


(75)

ਵਿਚ ਬਾਗ ਚਮਨ ਵਿਚ॥੨੦੯॥

ਜਾ ਰਹੇ ਚੈਨ ਸੁਰੈਨ ਥਲਾਂ ਅਜ ਦਿਸਦਾ ਬਾਗ ਡਰਾਵਾਂ ਦੁਖ ਵਿਚ ਛਾਵਾਂ॥
ਹੋ ਜੋਗਣ ਉਠ ਤੁਰਾਂ ਨਾਦ ਲੈ ਕੰਨੀ ਮੁੰਦਰਾਂ ਪਾਵਾਂ ਖਾਕ ਰੁਮਾਵਾਂ॥
ਹੌਂ ਅਰ ਬੇਲੀ ਫਿਰਾਂ ਸੁਹੇਲੀ ਭਗਵਾ ਵੇਸ ਵਟਾਵਾਂ ਅਲਖ ਜਗਾਵਾਂ॥
ਕਹਿ ਲਖਸ਼ਾਹ ਨਾਂ ਟਲਸਾਂ ਚਲਸਾਂ ਰਲਸਾਂ ਸਾਥ ਸੁਹਾਵਾਂ ਤਪਤ ਬੁਝਾਵਾਂ॥੨੧੦॥

ਤਦਾ ਮਾਸ ਸੁਕਾਯਾ ਮਜਨੂੰ ਦਿਲ ਥੀਂ ਨਾਹਿ ਵਿਸਾਰੀ ਲੇਲੀ ਪਿਆਰੀ॥
ਸੀਰੀ ਹਿਤ ਫਰਿਹਾਦ ਪਾਇਆ ਦੁਖ ਨੈਹਰ ਲਿ੍ਯਾਯਾ ਭਾਰੀ ਚੀਰ ਪਹਾੜੀ॥
ਜੇ ਆਸ਼ਕ ਓਹ ਹੋਗ ਗਿਆ ਵਗ ਉਤਰੇ ਕੈਫ ਖੁਮਾਰੀ ਨਾਂ ਕਰ ਜਾਰੀ॥
ਲਖ ਲਖ ਧੋਬਨ ਦੇਂਦੀ ਅਕਲਾਂ ਤੂੰ ਬਨ ਧੀਉ ਸਚਾਰੀ ਨੀ ਮਾਂ ਵਾਰੀ॥੨੧੧॥

ਦੁਸਮਨ ਮਾਈ ਹੋਤ ਗਿਰਦਨੀ ਭਰ ੨ ਦੇਣ ਰਜਾਲੇ ਕੈਫ ਪਿਆਲੇ॥
ਸ਼ੇਰ ਜੇਰ ਕਰ ਪਾਇਆ ਪਿੰਜਰੇ ਨਾਂਹੀ ਹੋਸ਼ ਸਮਾਲੇ ਓਸ ਮਤਵਾਲੇ॥
ਫੀਲ ਪਿਯਾਦ ਅਸ੫ ਰਖ ਫਰਜੀ ਕਾਯਮ ਰਹੇ ਦੁਵਾਲੇ ਗਿਰਗਾ ਆਲੇ ॥
ਕਹਿ ਲਖ ਸ਼ਾਹ ਕਿਸਮਤ ਭਈ ਮਾਤੀ