ਪੰਨਾ:ਕਿੱਸਾ ਸੱਸੀ ਪੁੰਨੂੰ.pdf/78

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(77)

ਪੁੰਨੂੰ ਨੂੰ ਮੰਗਵਾਵੇਂ ਸੁਖਮਾਨੀ ਇਨਹੀ ਟਕਾਣੀ॥
ਮਾਂਉ ਸੱਸੀ ਨੂੰ ਦੇ ਦਿਲਬਰੀਆਂ ਓਹ ਲਖ ਸ਼ਾਹ ਮਤਾਣੀ ਇਸ਼ਕ ਰੰਜਾਣੀ॥੨੧੫॥

ਬ੍ਰਿਹੋਂ ਬੇ ਦਰਦ ਕਮਾਨ ਪਕੜਕੇ ਢੁਕਚੁਕ ਰਲ ਸ਼ਸਤ੍ਰ ਲਾਏ ਬਾਣ ਚੱਲਾਏ॥
ਨਕਸੇਚੀਰ ਸਰੀਰ ਤੀਰ ਵਿਹੁ ਬ੍ਰਿਹੋਂ ਖੂਨਨ ਆਏ ਜਿਗਰ ਖਪਾਏ॥
ਜਨਮ ਕਰਮ ਦੀ ਹਾਰੀ ਮਾਰੀ ਪੈਕੇ ਕਟਕ ਪਰਾਏ ਪ੍ਰਾਨ ਵੰਜਾਏ॥
ਕਹਿ ਲਖਸ਼ਾਹ ਵੈਰਾਗਨ ਨੀ ਮੈਂ ਕਿਉ ਜਣ ਰਖਿ੍ਯੋ ਮਾਏ ਬਹੁ ਦੁਖ ਪਾਏ॥੨੧੬॥

ਜੇ ਰਬ ਚਾਹੇ ਆਣ ਮਿਲਾਵਾਂ ਰਖ੍ਯੋ ਖ਼੍ਵਾਹਸ ਜੈਂਦੀ ਤੂੰ ਜਿੰਦ ਮੈਂਦੀ॥
ਵਿਚ ਭੰਬੋਰ ਦੇ ਕਰੇ ਹਕੂਮਤ ਖਲਕਤ ਰਈਯਤ ਤੈਂਦੀ ਥਲ ਅਰ ਨੈਂਦੀ॥
ਸਾਹਿਬ ਸ਼ਾਨ ਸੱਸੀ ਸਸ ਸੂਰਤ ਮੈਂ ਤੁਲ ਹੋਸ਼ ਨਾ ਕੈਂਦੀ ਅਕਲਾਂ ਦੇਂਦੀ॥
ਕਹਿ ਲਖਸ਼ਾਹ ਰਾਹ ਵਿਚ ਮਰਸਾਂ ਮਾਂਉ ਵਾਰਨੇ ਲੈਂਦੀ ਕਿਉ ਹੈਂ ਵੈਂਦੀ॥੨੧੭॥

ਗੁਜਰਨ ਬਰਸ ਜਿਵੇਂ ਦਿਨ ਰਾਤੀ ਪਹਿਰ ਕਹਿਰ ਗਮ ਭੀਨੇ ਜਿਵੇਂ ਮਹੀਨੇ॥
ਹਾਰ ਸ਼ਿੰਗਾਰ ਤੋੜ ਧਰਡਾਰੇ ਰੇਸ਼ਮ ਅਰ ਪਸ਼ਮੀਨੇ ਪੁਰਜੇ ਕੀਨੇ॥
ਮਲੀ ਖਾਕ ਤਨ