ਪੰਨਾ:ਕਿੱਸਾ ਸੱਸੀ ਪੁੰਨੂੰ.pdf/82

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੧)

ਨਾ ਕੋਈ ਅਪਨਾਂ ਔਰ ਪਰਾਇਆ ਰਖੀਂ ਛਪਾਇਆ॥੨੨੬॥

ਰਹੇ ਤੋਰ ਨਿਸ ਭੋਰ ਕਾਸਦਾਂ ਚਾਹੀਏ ਜੋਰ ਜਵਾਨੀ ਚਰਬ ਜੁਬਾਨੀ॥
ਓਹ ਫ਼ਕੀਰ ਹਕੀਰ ਵਿਚਾਰਾ ਪੀਰ ਮਰਦ ਸੈਰਾਨੀ ਦੂਰ ਧਿਆਨੀ॥
ਮਾਇਆ ਲੋਭ ਭੁਲਾਯਾ ਧਾਯਾ ਤਲਬ ਆਰਾਮ ਪੇਸ਼ਾਨੀ ਨਹਿ ਕੁਮਲਾਨੀ॥
ਕਹਿ ਲਖਸ਼ਾਹ ਅਗਾਹ ਰਾਹ ਕਰ ਲੈ ਗਈ ਦੁਸ਼ਮਨ ਬਾਨੀ ਮਾਉਂ ਬੇਗਾਨੀ॥੨੨੭॥

ਸਿਰ ਸਲਾਮ ਕਰ ਜੋੜ ਹੁਕਮ ਲੈ ਢੋਯਾ ਖਤ ਸਰਕਾਰੇ ਓਸ ਹਲਕਾਰੇ॥
ਸਾਹਜਾਦੀ ਇਉਂ ਜਾਤਾ ਮੈਂ ਕੂ ਦਸਤੀ ਮਾਂ ਪਤੀਆਰੇ ਕਾਗਜ਼ ਕਾਰੇ॥
ਨੈਨ ਸੀਤ ਹੋ ਜਾਸਨ ਵਾਚੀ ਜੀ ਓਹ ਤਰਫ਼ ਹਮਾਰੇ ਲਿਖਿਓ ਪਿਆਰੇ॥
ਕਹਿ ਲਖ ਸ਼ਾਹ ਭਾਹ ਤਨ ਜਾਗੀ ਜਦ ਓਹ ਹਰਫ਼ ਨਿਹਾਰੇ ਧਰ ਪਰ ਡਾਰੇ॥੨੨੮॥

ਮੁਕਬਲ ਨਹੀ ਫੁਰਮਾਇਆ ਕਾਮਲ ਆਮਿਲ ਘਰ ਸਦਵਾਵਾਂ ਪਾਸ ਬਿਠਾਵਾਂ॥
ਨਾਮਾ ਗਿਰਦ ਲਿਖਾਇ ਉਸਥੀਂ ਚਰਖੇ ਸਾਥ ਬੰਧਾਵਾਂ ਬਹੁਰ ਭੁਲਾਵਾਂ॥
ਕੇਚਮ ਥੀਂ ਕਰ ਸਿਹਰ