ਪੰਨਾ:ਕਿੱਸਾ ਸੱਸੀ ਪੁੰਨੂੰ.pdf/83

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


(੮੨)

ਪੁੰਨੂੰ ਨੂੰ ਸ਼ਹਰ ਭੰਬੋਰ ਮੰਗਾਵਾਂ ਰਖ ਦਿਲ ਥਾਵਾਂ॥
ਕਹਿ ਲਖ ਸ਼ਾਹ ਜੋ ਮੈਂਡੇ ਜੇਹੀਆਂ ਹੋਸਨ ਵਿਰਲੀਆਂ ਮਾਵਾਂ ਸ਼ਹਿਰ ਗਿਰਾਵਾਂ॥੨੨੯॥

ਐਸੇ ਫਰੇਬ ਵਿਗੋਈ ਨੀ ਮੈਂ ਹੋਇ ਦੁਸ਼ਮਨ ਸਰਕੇ ਇਧਰ ਉਧਰਕੇ॥
ਯਾਰੰਗੀਨਾਂ ਮਾਲ ਖਜੀਨਾਂ ਲੈ ਗਏ ਉਠ ਪਰ ਧਰਕੇ ਸੀਨਾ ਫਰਕੇ॥
ਥਲ ਵਿਚ ਚਲ ਦੁਖ ਸਹਿਨਾ ਮਾਈ ਭੰਨਾਂ ਨਾਹੀ ਡਰਕੇ ਅੰਦਰ ਘਰਕੇ॥
ਇੰਉ ਲਖਸ਼ਾਹ ਸੱਸੀ ਫੁਰਮਾਇਆ ਮੂੰਹ ਕਿਬਲੇ ਵਲ ਕਰਕੇ ਕਲਮਾ ਭਰਕੇ॥੨੩੦॥

ਮਾਂਪਿਉ ਅਕਸਰ ਹਾਰ ਰਹੇ ਚੁੱਪ ਉਸਨੇ ਘਣਾਸਲਾਹੀ ਮਨੀਓ ਨਾਹੀਂ॥
ਦੁਖ ਔਲਾਦ ਦਾ ਸਹਿਆ ਨਾ ਜਾਂਦਾ ਕਰ ਕਰ ਖਲੀਆਂ ਬਾਹੀਂ ਰੋਵਨ ਆਹੀਂ॥
ਰੰਗ ਮਹਲ ਵਿਚ ਰੋਵਨ ਸਹੀਆਂ ਰਹੀਆਂ ਲਾਇ ਸਭ ਵਾਹੀ ਮਿਟੀਆ ਨਾਹੀ॥
ਇਸ਼ਕ ਜਿਨਹਾਂ ਨੂੰ ਲਗਾ ਸ਼ਾਹ ਲਖ ਫਿਰਦੇ ਨਾਂਹਿ ਪਛਾਹੀ ਤਾਂਗ ਅਗਾਹੀਂ॥੨੩੧॥

ਘਰ ਵਿਚ ਕਈ ਗੁਲਾਮ ਬਾਂਦੀਆਂ ਆਹੇ ਸਬ ਅੰਨਸਾਰੀ ਜੋ ਨਰਨਾਰੀ॥
ਪਾਲਕੀਆਂ ਰਥ ਬਹਿਲਾਂ