ਪੰਨਾ:ਕਿੱਸਾ ਸੱਸੀ ਪੁੰਨੂੰ.pdf/86

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੫)

ਸ਼ਰਮ ਹਜੂਰ ਹੂਰ ਕੀ ਸੂਰਤ ਔਰ ਨਾਂ ਰੂਪ ਨਿਹਾਰੇ ਬਿਨਾ ਪਿਆਰੇ॥
ਕਾਨੋ ਨਿਕਟ ਦੋ ਤ੍ਰੀ ਸੁੰਦਰ ਬਿਧਨੇ ਆਪ ਸੰਵਾਰੇ ਦੋ ਤਿਲ ਕਾਲੇ॥
ਗ਼ੈਰ ਕਲਾਮ ਨਾ ਜਾਵੇ ਭੀਤਰ ਬੈਠੇ ਓਹ ਰਖਵਾਰੇ ਰੋਕ ਦਵਾਰੇ॥
ਕਹਿ ਲਖਸ਼ਾਹੁ ਨਿਗਾਹ ਯਾਰ ਵਲ ਏਕੋ ਨਾਮ ਚਿਤਾਰੇ ਸੁਕਰ ਗੁਜ਼ਾਰੇ॥੨੩੮॥

ਨਾਂ ਵਿਚ ਗਾਉਂ ਨਾ ਛਾਉਂ ਨਾ ਪਾਨੀ ਲੇਖ ਮੁਹਾਰ ਉਠਾਈ ਵਾਹ ਨਾ ਕਾਈ॥
ਕਹੇ ਰਹੇ ਨਾ ਤੁਖਮ ਬਬੁਰਦਾ ਹੌਂ ਉਸ ਜੇਹੇ ਸਤਾਈ ਥਲੀ ਰੁਲਾਈ॥
ਖਾਵਸ ਕੋਈ ਆਫਤ ਉਸਕੋ ਆਵਸ ਆਗੇ ਜਾਈ ਫਲ ਬੁਰਿ੍ਯਾਈ॥
ਕਹਿ ਲਖਸ਼ਾਹ ਉਹ ਤਨ ਚਮਕੇ ਜਮਕੇ ਰਸਤੇ ਪਾਈ ਬ੍ਰਿਹੋਂ ਕਸਾਈ॥੨੩੯॥

ਮੁੱਖ ਮਹਿਤਾਬ ਯਾਰ ਦਾ ਕਾਬਾ ਹੱਜ ਕਾਰਨ ਦੁਖ ਸਹਿੰਦੀ ਸਿਫਤਾਂ ਕਹਿੰਦੀ॥
ਭਿਗ ਰਹੇ ਚੀਰ ਅਧੀਰ ਸਰੀਰੋਂ ਗਰਮੀ ਛਮਛਮ ਵਹਿੰਦੀ ਆਤਿਸ ਦਹਿੰਦੀ॥
ਖੂਨ ਆਲੂਦਾ ਹੋਈਆਂ ਤਲੀਆਂ ਥਲ ਵਿਚ ਘਸ ੨ ਲਹਿੰਦੀ ਮਹਿੰਦੀ ਨਹਿੰਦੀ॥
ਕਹਿ ਲਖਸ਼ਾਹ ਜਿਨਹਾਂ ਦੇ ਤਨ ਵਿਚ ਮਰਜ ਇਸ਼ਕ ਦੀ ਬਹਿੰ